ਭਰਾਵਾਂ ਨੇ ਭੈਣਾਂ ਨੂੰ ਦਿੱਤਾ ਇਹ ਵੱਖਰਾ ਸ਼ਗਨ

ਕਹਿੰਦੇ ਹਨ ਕਿ ਜੇਕਰ ਕੋਈ ਰਿਸ਼ਤਾ ਦਿਲ ਤੋਂ ਨਿਭਾਇਆ ਜਾਵੇ ਤਾ ਉਹ ਰਿਸ਼ਤਾ ਪ੍ਰਮਾਤਮਾ ਦੇ ਮਿਲਾਪ ਤੋਂ ਘੱਟ ਨਹੀਂ ਹੁੰਦਾ । ਇਸੇ ਰਿਸ਼ਤੇ ਦੀ ਪਵਿੱਤਰਤਾ ਸਦਕਾ ਚਾਰ ਭਰਾਵਾਂ ਨੇ ਆਪਣੀ ਇਕਲੌਤੀ ਭੈਣ ਦੀਆਂ ਕੁੜੀਆਂ ਦੇ ਵਿਆਹ ਦੇ ਵਿੱਚ ਲੱਖਾਂ ਰੁਪਇਆਂ ਦਾ ਸ਼ਗਨ ਪਾ ਕੇ ਇਕ ਅਨੋਖੀ ਮਿਸਾਲ ਕਾਇਮ ਕੀਤੀ ਹੈ ਅਤੇ ਇਹ ਪਾਇਆ ਹੋਇਆ ਸ਼ਗਨ ਹੁਣ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਦੱਸ ਦੇਈਏ ਕਿ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ । ਜਿਥੇ ਰਾਜਸਥਾਨ ਦੇ ਜ਼ਿਲ੍ਹਾ ਨਾਗੋਰ ਦਾ ਇਕ ਮਰਹੂਮ ਭਰਾ ਦੀ ਇੱਛਾ ਪੂਰੀ ਕਰਨ ਲਈ ਚਾਰ ਛੋਟੇ ਭਰਾਵਾਂ ਨੇ ਆਪਣੀ ਇਕਲੌਤੀ ਭੈਣ ਦੀਆਂ ਪੇਟੀਆਂ ਦੇ ਵਿਆਹ ਵਿੱਚ ਲੱਖ ਰੁਪਏ ਦਿੱਤੇ ।

ਇਨ੍ਹਾਂ ਵਿੱਚ ਭਰਾਵਾਂ ਨੇ ਇੱਕ ਰਸਮ ਜਿਸ ਰਸਮ ਦਾ ਨਾਂ ਮਾਈਰੇ ਹੈ ਉਸ ਰਸਮ ਵਿਚ ਭੈਣ ਨੂੰ ਇਕਵੰਜਾ ਲੱਖ ਰੁਪਏ ਨਕਦ, ਪੱਚੀ ਤੋਲੇ ਸੋਨਾ ਅਤੇ ਇੱਕ ਕਿਲੋ ਚਾਂਦੀ ਦੇ ਗਹਿਣੇ ਸਮੇਤ ਹੋਰ ਕਈ ਸਾਮਾਨ ਭੇਟ ਕੀਤਾ । ਜ਼ਿਕਰਯੋਗ ਹੈ ਕਿ ਚਾਰ ਮਾਮਿਆਂ ਨੇ ਆਪਣੀ ਭਾਣਜੀ ਦੇ ਵਿਆਹ ਵਿੱਚ ਭੈਣ ਦੀ ਜਗ੍ਹਾ ਤੇ ਇਹ ਮਾਈਰਾ ਭਰਿਆ ਤੇ ਇਸ ਦੀ ਚਰਚਾ ਹੁਣ ਤੇਜ਼ੀ ਨਾਲ ਹੋ ਰਹੀ ਹੈ ।

ਇੰਨਾ ਹੀ ਨਹੀਂ ਸਗੋਂ ਇਨ੍ਹਾਂ ਭਰਾਵਾਂ ਨੇ ਆਪਣੀ ਭੈਣ ਨੂੰ ਪੰਜ ਪੰਜ ਸੌ ਦੇ ਨੋਟਾਂ ਨਾਲ ਤਿਆਰ ਕੀਤੀ ਚੁੰਨੀ ਨਾਲ ਢਕ ਦਿੱਤਾ । ਭੈਣਾਂ ਲਈ ਮਾਈਰਾ ਭਰਨ ਲਈ ਮਸ਼ਹੂਰ ਨਾਗੌਰ ‘ਚ ਹਰ ਸਾਲ ਕੋਈ ਨਾ ਕੋਈ ਅਜਿਹਾ ਮਾਈਰਾ ਭਰਦਾ ਹੈ, ਜਿਸ ਦੀ ਚਾਰੇ ਪਾਸੇ ਚਰਚਾ ਹੋ ਜਾਂਦੀ ਹੈ। ਦੱਸ ਦੇਈਏ ਕਿ ਪਿਛਲੇ ਸਾਲ ਪਿਛਲੇ ਸਾਲ ਪੂਰੀਆਂ ਚ ਪੈਸੇ ਲੈ ਕੇ ਆਏ ਭਰਾਵਾਂ ਨੇ ਮਾਈਰਾਂ ਭਰਿਆ ਸੀ ।

ਇਸ ਸਾਲ ਇਕਵੰਜਾ ਲੱਖ ਰੁਪਏ ਨਗਦ ਅਤੇ ਪੱਚੀ ਕਿੱਲੋ ਸੋਨਾ ਤੇ ਨਾਲ ਹੀ ਚਾਂਦੀ ਸਮੇਤ ਹੋਰ ਸਾਮਾਨ ਮਾਹਿਰਾ ਰਸਮ ਚ ਭਰਿਆ ਹਮੇਸ਼ਾ ਤੋਂ ਹੀ ਮਾਇਰਾ ਭਰਿਆ ਜਾਂਦਾ ਹੈ । ਪਰ ਹੁਣ ਸੋਸ਼ਲ ਮੀਡੀਆ ਦਾ ਯੁੱਗ ਹੈ ਇਸ ਲਈ ਛੇਤੀ ਨਾਲ ਅਜਿਹੀ ਰਸਮ ਦੀ ਚਰਚਾ ਚਾਰੇ ਪਾਸੇ ਫੈਲ ਜਾਂਦੀ ਹੈ । ਇੰਨਾ ਹੀ ਨਹੀਂ ਸਗੋਂ ਲੋਕਾਂ ਦੇ ਵੱਲੋਂ ਇਸ ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਜਾਂਦੀ ਹੈ