Home / ਹੋਰ ਖਬਰਾਂ / ਹੁਣੇ ਕੈਨੇਡਾ ਤੋਂ ਆਈ ਵੱਡੀ ਖਬਰ

ਹੁਣੇ ਕੈਨੇਡਾ ਤੋਂ ਆਈ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਕੈਨੇਡਾ ਤੋਂ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਇਸ ਸਮੇਂ ਅੰਤਰਰਾਸ਼ਟਰੀ ਕਾਮਿਆਂ ਦੀ ਬਹੁਤ ਜ਼ਿਆਦਾ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਕਿਉਂਕਿ 1971 ਤੋ ਕੈਨੇਡਾ ਵਿੱਚ ਜਨਮ ਦਰ ਹੋਰ ਵੀ ਘਟ ਗਈ ਹੈ। ਇਸ ਕਰਕੇ ਜਨਸੰਖਿਆ ਵਿੱਚ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਨੂੰ ਦੇਖਦੇ ਹੋਏ ਹੀ ਕੈਨੇਡਾ ਦੀ ਟਰੂਡੋ ਸਰਕਾਰ ਨੇ ਇਸ ਸਾਲ 4 ਲੱਖ ਇੱਕ ਹਜ਼ਾਰ ਪਰਵਾਸੀਆਂ ਨੂੰ ਕੈਨੇਡਾ ਬੁਲਾਉਣ ਦਾ ਟੀਚਾ ਰੱਖਿਆ ਸੀ। ਦੱਸ ਦਈਏ ਕਿ ਪਰ ਕਰੋਨਾ ਕਾਰਨ ਸਰਕਾਰ ਆਪਣੇ ਉਦੇਸ਼ ਵਿੱਚ ਕਾਮਯਾਬ ਹੁੰਦੀ ਨਜ਼ਰ ਨਹੀਂ ਆਉਂਦੀ। ਇਸ ਲਈ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸਿਨੋ ਨੇ ਸਪੱਸ਼ਟ ਕੀਤਾ ਹੈ ਕਿ ਕੈਨੇਡਾ ਵਿੱਚ ਲਗਪਗ 90 ਹਜ਼ਾਰ ਪਰਵਾਸੀਆਂ ਨੂੰ ਪੱਕੇ ਤੌਰ ਤੇ ਇੱਥੇ ਰਹਿਣ ਦੀ ਇਜਾ-ਜ਼ਤ ਦਿੱਤੀ ਜਾਵੇਗੀ। ਇਨ੍ਹਾਂ ਵਿੱਚ 40000 ਅੰਤਰਰਾਸ਼ਟਰੀ ਉਹ ਵਿਦਿਆਰਥੀ ਹਨ। ਜਿਨ੍ਹਾਂ ਨੇ ਕੈਨੇਡਾ ਦੇ ਕਾਲਜਾਂ ਯੂਨੀਵਰਸਿਟੀਆਂ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੈ। ਜਾਣਕਾਰੀ ਅਨੁਸਾਰ ਜਿਹੜੇ ਆਰਜ਼ੀ ਵਰਕਰ ਸਿਹਤ ਸੰਬੰਧੀ ਕੰਮ ਕਰਦੇ ਹਨ। ਉਨ੍ਹਾਂ ਵਿੱਚੋਂ 20 ਹਜ਼ਾਰ ਪਰਵਾਸੀਆਂ ਨੂੰ ਕੈਨੇਡਾ ਵਿਚ ਰਹਿਣ ਦਾ ਮੌਕਾ ਦਿੱਤਾ ਜਾਵੇਗਾ। ਇਮੀਗ੍ਰੇਸ਼ਨ ਮੰਤਰੀ ਮੁਤਾਬਿਕ ਇਸ ਤੋਂ ਬਿਨਾਂ ਹੋਰ 30 ਹਜ਼ਾਰ ਪਰਵਾਸੀ ਜਿਹੜੇ ਵੱਖ ਵੱਖ ਕਿੱਤੇ ਨਾਲ ਜੁੜੇ ਹੋਏ ਹਨ ਅਤੇ ਜਿਨ੍ਹਾਂ ਨੇ ਕੋ-ਰੋ-ਨਾ ਦੇ ਦਿਨਾਂ ਵਿਚ ਕੈਨੇਡਾ ਵਿਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਉਹ ਵੀ ਇਸ ਸਕੀਮ ਅਧੀਨ ਆਉਂਦੇ ਹਨ। ਇਹ ਲੋਕ ਪੀ ਆਰ ਲਈ ਅਪਲਾਈ ਕਰ ਸਕਣਗੇ। ਪਰਵਾਸੀਆਂ ਲਈ ਇਹ ਸੁਨਹਿਰੀ ਮੌਕਾ ਕਿਹਾ ਜਾ ਸਕਦਾ ਹੈ।ਇਸ ਦਾ ਫਾਇਦਾ ਪੰਜਾਬੀ ਸਿੱਖ ਭਾਈਚਾਰੇ ਨੂੰ ਵੱਡੇ ਪੱਧਰ ਤੇ ਹੋਣਾ ਹੈ ਵੈਸੇ ਵੀ ਜਸਟਿਨ ਟਰੂਡੋ ਸਰਕਾਰ ਸਿੱਖਾਂ ਨੂੰ ਬਹੁਤ ਜਿਆਦਾ ਸਤਿਕਾਰ ਦਿੰਦੀ ਹੈ।।

About admin

error: Content is protected !!