Home / ਵੀਡੀਓ / ਸੋਨੇ ਦੀਆਂ ਕੀਮਤਾਂ ਬਾਰੇ ਅੱਜ ਦੀ ਇਹ ਖਬਰ

ਸੋਨੇ ਦੀਆਂ ਕੀਮਤਾਂ ਬਾਰੇ ਅੱਜ ਦੀ ਇਹ ਖਬਰ

ਕਰੋਨਾ ਵੈਕਸੀਨ ਨੂੰ ਲੈ ਕੇ ਆਈ ਖ਼ੁਸ਼ਖ਼ਬਰੀ ਦੇ ਚਲਦੇ ਅੰਤਰਰਾਸ਼ਟਰੀ ਪੱਧਰ ‘ਤੇ ਸੋਨੇ ਦੀਆਂ ਕੀਮਤਾਂ ਵਿਚ ਭਾਰੀ ਕਮੀ ਆਈ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਸੋਨੇ ਦੀਆਂ ਕੀਮਤਾਂ 5 ਫ਼ੀਸਦੀ ਤੋਂ ਜ਼ਿਆਦਾ ਹੇਠਾ ਆ ਗਈਆਂ। ਮਾਹਰਾਂ ਦਾ ਕਹਿਣਾ ਹੈ ਕਿ ਫ਼ੀਸਦੀ ਦੇ ਲਿਹਾਜ਼ ਨਾਲ ਇਹ ਸੋਨੇ ਵਿਚ 2013 ਦੇ ਬਾਅਦ ਦੀ ਇਕ ਦਿਨ ਵਿਚ ਆਈ ਸਭ ਤੋਂ ਵੱਡੀ ਗਿਰਾਵਟ ਹੈ। ਇਨ੍ਹਾਂ ਸੰਕੇਤਾਂ ਦਾ ਅਸਰ ਘਰੇਲੂ ਬਾਜ਼ਾਰ ‘ਤੇ ਵੀ ਵਿਖੇਗਾ। ਭਾਰਤੀ ਬਾਜ਼ਾਰਾਂ ਵਿਚ ਸੋਨੇ ਦੀਆਂ ਕੀਮਤਾਂ ਤੇਜ਼ੀ ਨਾਲ ਡਿੱਗ ਸਕਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਦਿੱਲੀ ਸਰਾਫ਼ਾ ਬਾਜ਼ਾਰ ਵਿਚ ਸੋਨੇ ਦਾ ਮੁੱਲ ਵੱਧ ਕੇ 52,183 ਰੁਪਏ ਦੇ ਪੱਧਰ ‘ਤੇ ਪਹੁੰਚ ਗਿਆ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਹ 51,06 ਰੁਪਏ ਪ੍ਰਤੀ 10 ਗਰਾਮ ‘ਤੇ ਬੰਦ ਹੋਇਆ ਸੀ।ਵੈਕਸੀਨ ਨੂੰ ਲੈ ਕੇ ਚੰਗੀਆਂ ਖ਼ਬਰਾਂ ਆਉਣ ਨਾਲ ਸੋਨੇ ਦੀ ਸੁਰੱਖਿਅਤ ਨਿਵੇਸ਼ ਮੰਗ ਘੱਟ ਗਈ। ਇਸ ਨਾਲ ਸੋਨੇ-ਚਾਂਦੀ ਦੇ ਮੁੱਲ ਡਿੱਗ ਗਏ। ਵਿਦੇਸ਼ੀ ਬਾਜ਼ਾਰ ਵਿਚ ਅਮਰੀਕੀ ਗੋਲਡ ਫਿਊਚਰ 4.9 ਫ਼ੀਸਦੀ ਡਿੱਗ ਗਿਆ ਅਤੇ 1855.30 ਡਾਲਰ ਪ੍ਰਤੀ ਔਂਸ ਤੱਕ ਫ਼ਿਸਲ ਗਿਆ, ਜਦੋਂ ਕਿ ਗੋਲਡ ਸਪਾਟ 4.9 ਫ਼ੀਸਦੀ ਦੀ ਗਿਰਾਵਟ ਨਾਲ 1854.44 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ। ਸੋਮਵਾਰ ਨੂੰ ਸੋਨੇ ਦਾ ਮੁੱਲ 100 ਡਾਲਰ ਟੁਟ ਗਿਆ। ਕੱਲ ਸ਼ੁਰੂਆਤੀ ਕਾਰੋਬਾਰ ਵਿਚ ਸੋਨੇ ਦਾ ਮੁੱਲ 1965.33 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਸੀ। ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ ਜ਼ੋਰਦਾਰ ਤੇਜੀ ਆਈ। ਅੰਤਰਰਾਸ਼ਟਰੀ ਬੇਂਚਮਾਰਕ ਬਰੇਂਟ ਕਰੂਡ ਦਾ ਮੁੱਲ 8 ਫ਼ੀਸਦੀ ਉਛਲ ਕੇ 42.61 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਿਆ।ਦੱਸ ਦਈਏ ਕਿ ਫਾਰਮਾ ਕੰਪਨੀ ਫਾਈਜਰ ਦੀ ਕੋਵਡ ਦੀ ਦਵਾ ਦੇ ਐਲਾਨ ਤੋਂ ਬਾਅਦ ਸਿਰਫ ਇਕ ਮਿੰਟ ‘ਚ ਸੋਨੇ ਦੀ ਕੀਮਤ 1000 ਰੁਪਏ ਪ੍ਰਤੀ 10 ਗ੍ਰਾਮ ਡਿਗ ਗਈ, ਜਦੋਂ ਕਿ ਚਾਂਦੀ ਦਾ ਰੇਟ ਵੀ 2000 ਰੁਪਏ ਪ੍ਰਤੀ ਕਿਲੋ ਘਟ ਗਿਆ। ਦਰਅਸਲ ਫਾਈਜਰ ਨੇ ਕਿਹਾ ਕਿ ਉਹ ਜੋ ਦਵਾਈ ਬਣਾ ਰਹੀ ਹੈ ਉਹ 90 ਫੀਸਦੀ ਪ੍ਰਭਾਵਸ਼ਾਲੀ ਹੈ ਅਤੇ ਇਸ ‘ਚ ਕੋਈ ਆਬਜੈਕਸ਼ਨ ਨਹੀਂ ਮਿਲਿਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸੋਨੇ ਦੀਆਂ ਕੀਮਤਾਂ ਹੇਠਾਂ ਵੱਲ ਜਾਣਗੀਆਂ।ਮਲਟੀ ਕਮੋਡਿਟੀ ਐਕਸਚੇਂਜ ਯਾਨੀ ਕਿ ਐੱਮ. ਸੀ. ਐਕਸ ‘ਤੇ ਦਸੰਬਰ ਦੇ ਗੋਲਡ ਫਿਊਚਰਸ ਦਾ ਭਾਅ ਪ੍ਰਤੀ 10 ਗ੍ਰਾਮ 1000 ਰੁਪਏ ਡਿਗ ਕੇ 51,165 ਰੁਪਏ ‘ਤੇ ਪਹੁੰਚ ਗਿਆ। ਸੋਮਵਾਰ ਸੈਸ਼ਨ ਦੌਰਾਨ ਐੱਮ. ਸੀ. ਐਕਸ. ‘ਤੇ ਸੋਨਾ 52520 ਤੋਂ 50677 ਰੁਪਏ ‘ਤੇ ਕਾਰੋਬਾਰ ਕਰ ਰਿਹਾ ਹੈ। ਉਥੇ ਹੀ ਕੌਮਾਂਤਰੀ ਬਾਜ਼ਾਰਾਂ ‘ਚ ਸੋਨਾ 2 ਫ਼ੀਸਦੀ ਡਿੱਗ ਕੇ 1,909.99 ਡਾਲਰ ਪ੍ਰਤੀ ਓਂਸ ‘ਤੇ ਆ ਗਿਆ। ਨਿਊਯਾਰਕ ‘ਚ ਸੋਨਾ 0.43 ਫੀਸਦੀ ਦੀ ਬੜ੍ਹਤ ਦੇ ਨਾਲ 1,960 ਡਾਲਰ ਪ੍ਰਤੀ ਓਂਸ ‘ਤੇ ਕਾਰੋਬਾਰ ਕਰ ਰਿਹਾ ਸੀ। ਉਥੇ ਹੀ ਚਾਂਦੀ 0.75 ਫੀਸਦੀ ਦੀ ਬੜ੍ਹਤ ਦੇ ਨਾਲ 25.86 ਡਾਲਰ ਪ੍ਰਤੀ ਓਂਸ ‘ਤੇ ਕਾਰੋਬਾਰ ਕਰ ਰਹੀ ਸੀ।

About admin

error: Content is protected !!