Home / ਸਿੱਖੀ / ”ਸਵੇਰੇ ਲੇਟ ਉੱਠਦੇ ਨੇ ਉਨ੍ਹਾਂ ਲਈ ਖਾਸ ਜੁਗਤੀ ਗਤੀ”

”ਸਵੇਰੇ ਲੇਟ ਉੱਠਦੇ ਨੇ ਉਨ੍ਹਾਂ ਲਈ ਖਾਸ ਜੁਗਤੀ ਗਤੀ”

ਜੋ ਸਵੇਰੇ ਲੇਟ ਉੱਠਦੇ ਨੇ ਉਨ੍ਹਾਂ ਲਈ ਖਾਸ ਜੁਗਤੀ ਰੋਜ ਇਹ ਸੁਣੋ ਫਿਰ ਦੇਖਣਾ ਕਦੀ ਲੇਟ ਨਹੀਂ ਉੱਠਗੋ ਜਿੰਦਗੀ ਚ। ਅਸੀ ਅਕਸਰ ਦੇਖਿਆ ਹੈ ਕਿ ਅੱਜਕੱਲ੍ਹ ਦੇ ਨੌਜਵਾਨ ਅੰਮ੍ਰਿਤ ਵੇਲੇ ਨਹੀ ਉੱਠ ਪਾਉਂਦੇ ਤੇ ਕਈ ਤਾਂ ਵਿਚਾਰੇ ਦਸ ਗਿਆਰੇ ਵਜੇ ਉੱਠਦੇ ਨੇ ਜੋ ਬਿਲਕੁਲ ਗਲਤ ਗੱਲ ਹੈ। ਆਉ ਸੁਣਦੇ ਹਾਂ ਵੀਡੀਓ ਰਾਹੀ ਕਿਸ ਤਰ੍ਹਾਂ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਾਈ ਜਾ ਸਕਦੀ ਹੈ।। ਸਵੇਰੇ ਉੱਠਣ ਲਈ ਅਸੀ ਦੇਖਦਿਆ ਹਾਂ ਕਿ ਲੋਕੀ ਅਲਾਰਮ ਆਦਿ ਵੀ ਲਾਉਂਦੇ ਹਨ ਪਰ ਫਿਰ ਵੀ ਕਈ ਵਾਰ ਉੱਠਿਆ ਨਹੀਂ ਜਾਦਾ ਜਿਸ ਦੇ ਬਹੁਤ ਸਾਰੇ ਕਾਰਨ ਹਨ ਕਿਉਂਕਿ ਅਗਰ ਦਿਲੋਂ ਹੀ ਨਹੀ ਸੋਚਦੇ ਸਵੇਰੇ ਉੱਠਣ ਬਾਰੇ ਤਾਂ ਮਨ ਕਿਵੇਂ ਕਰੇਗਾ ਸਵੇਰੇ ਸਵੇਰੇ ਜਲਦੀ ਉੱਠਣ ਲਈ।।। ਅੰਮ੍ਰਿਤ ਵੇਲੇ ਉੱਠਣ ਦੇ ਬਹੁਤ ਸਾਰੇ ਫਾਇਦੇ ਹਨ ਜਿਨ੍ਹਾਂ ਦਾ ਲਾਹਾ ਲੈ ਕੇ ਅਸੀ ਆਪਣੀ ਜਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਹਾਂ ਜੀ।।। ਸਿੱਖ ਅਧਿਆਤਮਿਕ ਖ਼ੇਤਰ ਵਿਚ ਮਨ ਦੀ ਇਕਾਗਰਤਾ ਅਤੇ ਅਕਾਲ ਪੁਰਖ ਦਾ ਨਾਮ ਜਪਣ ਲਈ ਸਭ ਤੋਂ ਵੱਧ ਉਤਸ਼ਾਹ ਜਨਕ ਅਤੇ ਸਹਾਇਕ ਸਮਾਂ ਮੰਨਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ: – ‘ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ।`(ਗੁ.ਗ੍ਰੰ. 2)। ਦੂਸਰੇ ਨਾਨਕ , ਗੁਰੂ ਅੰਗਦ ਦੇਵ ਜੀ ਕਹਿੰਦੇ ਹਨ -ਚਉਥੈ ਪਹਰਿ ਸਾਬਾਹ ਕੈ ਸੁਰਤਿਆ ਉਪਜੈ ਚਾਉ॥ ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ॥(ਗੁ.ਗ੍ਰੰ. 1486)। ਮੁਸਲਮਾਨ ਫ਼ਕੀਰ ਸ਼ੇਖ ਫਰੀਦ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਇਸ ਬਾਰੇ ਬਹੁਤ ਸਪਸ਼ਟਤਾ ਨਾਲ ਕਹਿੰਦੇ ਹਨ: ‘ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ॥ ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ॥(ਗੁ.ਗ੍ਰੰ.1383)। ਗੁਰੂ ਰਾਮ ਦਾਸ ਜੀ ਇਕ ਸਿੱਖ ਲਈ ਜਦੋਂ ਰੋਜ਼ ਦਾ ਨਿਤਨੇਮ ਨਿਰਧਾਰਿਤ ਕਰਦੇ ਹਨ ਤਾਂ ਅੰਮ੍ਰਿਤ ਵੇਲੇ ਉੱਠ ਕੇ ਅਕਾਲ ਪੁਰਖ ਦਾ ਸਿਮਰਨ ਕਰਨ ਨੂੰ ਪ੍ਰਮੁੱਖਤਾ ਦਿੰਦੇ ਹੋਏ ਦਸਦੇ ਹਨ- ‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥(ਗੁ.ਗ੍ਰੰ. 305)। ਪੰਜਵੇਂ ਨਾਨਕ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ: ‘ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ॥(ਗੁ.ਗ੍ਰੰ.255)। ਭਾਈ ਗੁਰਦਾਸ ਜੀ ਲਿਖਦੇ ਹਨ: ਗੁਰਸਿਖ ਭਲਕੇ ਉਠ ਕਰਿ ਅੰਮ੍ਰਿਤ ਵੇਲੇ ਸਰੁ ਨਾਵੰਦਾ॥(40.11)

About admin

error: Content is protected !!