Home / ਹੋਰ ਖਬਰਾਂ / ਸਰਦਾਰ ਰਵੀ ਸਿੰਘ ਖਾਲਸਾ ਬਾਰੇ ਵੱਡੀ ਖਬਰ

ਸਰਦਾਰ ਰਵੀ ਸਿੰਘ ਖਾਲਸਾ ਬਾਰੇ ਵੱਡੀ ਖਬਰ

ਰਵੀ ਸਿੰਘ ਖਾਲਸਾ ਉਹ ਚਿਹਰੇ ਹੈ ਜੋ ਦੁਨੀਆ ਚ ਆਪਣੀ ਸੰਸਥਾ ਲਈ ਮਸ਼ਹੂਰ ਹੈ ਜਿਨ੍ਹਾਂ ਨੂੰ ਪੂਰੀ ਦੁਨੀਆ ਚ ਸਤਿਕਾਰ ਮਿਲਦਾ ਹੈ। ਪਿਛਲੇ ਕਈ ਦਿਨਾਂ ਤੋਂ ਰਵੀ ਸਿੰਘ ਖਾਲਸਾ ਜੀ ਥੋੜੇ ਸਿਹਤ ਪੱਖੋਂ ਡਾਊਨ ਚੱਲ ਰਹੇ ਹਨ ਜਿਸ ਸੰਬੰਧੀ ਖੁਦ ਭਾਈ ਸਾਬ ਨੇ ਅੱਜ ਆਪਣੇ ਫੇਸਬੁੱਕ ਪੇਜ ਤੇ ਜਾਣਕਾਰੀ ਦਿੱਤੀ ਹੈ ਕਿ “” ਮੇਰੀ ਸਿਹਤ ਬਾਰੇ ਕੁਝ ਅਹਿਮ ਜਾਣਕਾਰੀ ਪਿਛਲੇ 22 ਸਾਲਾਂ ਤੋਂ ਗੁਰੂ ਸਾਹਬ ਕ੍ਰਿਪਾ ਕਰਕੇ ਸੇਵਾ ਲੈ ਰਹੇ ਹਨ। ਪਰ ਸੇਵਾ ਦੇ ਪਹਿਲੇ ਦਸ ਸਾਲ ਵਿੱਚ ਹੋਈ ਦੌੜ ਭੱਜ ਅਤੇ ਦੁਨੀਆਂ ਦੇ ਅਲੱਗ ਅਲੱਗ ਜਗ੍ਹਾਵਾਂ ਦੇ ਹਾਲਾਤਾਂ ਅਨੁਸਾਰ ਮੈਂ ਆਪਣੇ ਖਾਣ ਪੀਣ ਅਤੇ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖ ਸਕਿਆ। ਜਿਸ ਦਾ ਨਤੀਜਾ ਅੱਜ ਵਿਗੜੀ ਹੋਈ ਸਿਹਤ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਪਿਛਲੇ 2 ਸਾਲਾਂ ਤੋਂ ਮੇਰੇ ਦੋਨੇਂ ਗੁਰਦੇ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ। ਅੱਜ ਮੇਰਾ ਪਹਿਲਾ ਓਪਰੇਸ਼ਨ ਹੈ। ਮੈਨੂੰ ਉਮੀਦ ਹੈ ਗੁਰੂ ਸਾਹਬ ਦੀ ਕ੍ਰਿਪਾ ਨਾਲ ਮੈਨੂੰ ਜਲਦੀ ਠੀਕ ਹੋ ਜਾਵਾਂਗਾ। ਕ੍ਰਿਪਾ ਕਰਕੇ ਕੋਈ ਫਿਕਰ ਨਾ ਕਰਿਓ, ਸਾਨੂੰ ਸਤਿਗੁਰੂ ਜੀ ਰਜ਼ਾ ਵਿੱਚ ਰਹਿਣ ਦਾ ਬਲ ਬਖ਼ਸ਼ਣ। ਅਸੀਂ ਸਾਰੇ ਇਸ ਫ਼ਾਨੀ ਸੰਸਾਰ ਦੇ ਪੈਂਡੇ ਦੇ ਰਾਹੀਂ ਹਾਂ ਅਤੇ ਮੇਰੀ ਜ਼ਿੰਦਗੀ ਦਾ ਇਹ ਪੈਂਡਾ ਗੁਰੂ ਸਾਹਬ ਮੈਨੂੰ ਸੇਵਾ ਵਿੱਚ ਲਾ ਕੇ ਆਪ ਤਹਿ ਕਰਵਾ ਰਹੇ ਹਨ। ਮੈਂ ਹਮੇਸ਼ਾ ਤੁਹਾਡੇ ਪਿਆਰ ਅਤੇ ਅਸੀਸਾਂ ਲਈ ਰਿਣੀ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਇਸੇ ਤਰ੍ਹਾਂ ਪਿਆਰ ਅਤੇ ਅਸੀਸਾਂ ਬਖ਼ਸ਼ਦੇ ਰਹੋਗੇ। ਤੁਹਾਡੀ ਕੀਤੀ ਅਰਦਾਸ ਹੀ ਮੇਰੇ ਲਈ ਸਭ ਕੁਝ ਹੈ। ਮੈਨੂੰ ਉਮੀਦ ਹੈ ਕਿ ਮੈਂ ਆਪੇਰਸ਼ਨ ਤੋਂ ਬਾਅਦ ਅਗਲੇ 48 ਘੰਟਿਆਂ ਵਿੱਚ ਤੁਹਾਨੂੰ ਆਪਣੀ ਸਿਹਤ ਬਾਰੇ ਹੋਰ ਜਾਣਕਾਰੀ ਸਾਂਝੀ ਕਰਾਂਗਾ।

About admin

error: Content is protected !!