Home / ਵੀਡੀਓ / ਸਕੂਲਾਂ ਬਾਰੇ ਆਈ ਇਹ ਵੱਡੀ ਖਬਰ

ਸਕੂਲਾਂ ਬਾਰੇ ਆਈ ਇਹ ਵੱਡੀ ਖਬਰ

ਕਰੋਨਾ ਦੀ ਦੂਜੀ ਸਟੇਜ ਨੂੰ ਦੇਖਦੇ ਹੋਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ 8 ਅਪ੍ਰੈਲ ਨੂੰ ਸਭ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵਿਚਾਰ ਚਰਚਾ ਕੀਤੀ ਜਾਵੇਗੀ। ਕਿਉਂਕਿ ਸਭ ਤੋਂ ਵੱਧ ਪ੍ਰਭਾ ਵਤ ਹੋਣ ਵਾਲੇ ਸੂਬਿਆਂ ਦੇ ਵਿਚ ਮੋਰੀ ਨਾਮ ਮਹਾਰਾਸ਼ਟਰ ਅਤੇ ਪੰਜਾਬ ਦਾ ਆ ਰਿਹਾ ਹੈ। ਹੁਣ ਪੰਜਾਬ ਵਿੱਚ ਇੰਨੀ ਤਰੀਕ ਤੱਕ ਲਈ ਬੰਦ ਰਹਿਣਗੇ ਸਕੂਲ ,ਹੁਣ ਕੈਪਟਨ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਸੂਬੇ ਅੰਦਰ ਜਿਥੇ ਕਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਪਹਿਲਾ 31 ਮਾਰਚ ਤੇ ਫਿਰ 10 ਅਪਰੈਲ ਤੱਕ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਸਨ।।। ਹੁਣ ਸੂਬੇ ਦੇ ਹਾਲਾਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਆਦੇਸ਼ ਲਾਗੂ ਕੀਤੇ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੂੰ ਵੀ ਕਰਫਊ ਚੌਕਸੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਸਿਨੇਮਾ ਘਰਾਂ ਦੀ ਸਮਰੱਥਾ ਨੂੰ 50 ਫੀਸਦੀ ਅਤੇ ਸਕੂਲ ਬੰਦ ਕਰਨ ਦੀ ਰੋਕ ਲਗਾਈ ਹੈ।।
ਅਤੇ ਇਸ ਤੋਂ ਇਲਾਵਾ ਮੈਡੀਕਲ ਅਤੇ ਨਰਸਿੰਗ ਕਾਲਜਾਂ ਨੂੰ ਛੱਡ ਕੇ ਬਾਕੀ ਸਾਰੇ ਵਿਦਿਅਕ ਅਦਾਰੇ 30 ਅਪ੍ਰੈਲ ਤੱਕ ਬੰਦ ਰਹਿਣਗੇ। ਇਸ ਤੋਂ ਇਲਾਵਾ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਪਹਿਲੀਆਂ ਸਾਰੀਆਂ ਪਾਬੰਦੀਆਂ ਵੀ ਲਾਗੂ ਰਹਿਣਗੀਆਂ। ਮਾਸਕ ਨਾ ਪਾਉਣ ਵਾਲਿਆਂ ਤੇ ਵੀ ਸ ਖਤ ਕਾਰਵਾਈ ਕੀਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

About admin

error: Content is protected !!