ਪੰਜਾਬ ਚ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸੂਬੇ ਦੀ ਸਿਆਸਤ ਬੇਹੱਦ ਸਰਗਰਮ ਹੋਈ ਹੈ।
ਇਸ ਸਿਆਸੀ ਸਰਗਰਮੀਆਂ ਦੇ ਦੌਰਾਨ ਸਾਨੂੰ ਕਈ ਤਰ੍ਹਾਂ ਦੀਆਂ ਖ਼ਬਰਾਂ ਸੁਣਨ ਅਤੇ ਦੇਖਣ ਦੇ ਵਿੱਚ ਮਿਲਦੀਆਂ ਹਨ ਅਤੇ ਹੁਣੇ ਹੁਣੇ ਇਕ ਹੋਰ ਵੱਡੀ ਖਬਰ ਸਿਆਸੀ ਜਗਤ ਦੇ ਵਿਚੋਂ ਸੁਨਣ ਨੂੰ ਮਿਲ ਰਹੀ ਹੈ ਇਸ ਦੇ ਨਾਲ ਸੂਬੇ ਅੰਦਰ ਸੋ ਗ ਦਾ ਮਾਹੌਲ ਹੋ ਗਿਆ ਹੈ। ਸੂਬੇ ਦੀ ਵੱਡੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਇੱਕ ਸੀਨੀਅਰ ਲੀਡਰ ਦੇ ਚਲੇ ਜਾਣ ਕਾਰਨ ਵੱਡਾ ਘਾ ਟਾ ਪੈ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਸਵਰਨ ਸਿੰਘ ਚਨਾਰਥਲ ਦਾ ਅੱਜ ਵੀਰਵਾਰ ਦੇ ਹਾਂਤ ਹੋ ਗਿਆ।। ਦੱਸ ਦਈਏ ਕਿ ਉਹ ਬੀਤੇ ਕੁਝ ਦਿਨਾਂ ਤੋਂ ਠੀਕ ਨਹੀ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਆਲਾਜ ਦੇ ਲਈ ਚੰਡੀਗੜ੍ਹ ਦੇ ਇਕ ਹੌਸਪੀਟਲ ਵਿਚ ਭੇਜਿਆ ਗਿਆ ਸੀ। ਪਰ ਇਸ ਤੋਂ ਉਭਰਨ ਨਾ ਕਾਰਨ ਉਹ ਰੱਬ ਨੂੰ ਪਿਆਰੇ ਹੋ ਗਏ । ਦੱਸ ਦੇਈਏ ਕਿ ਸਵਰਨ ਸਿੰਘ ਚਨਾਰਥਲ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸਨ। ਉਨ੍ਹਾਂ ਨੇ ਆਪਣੀਆਂ ਸੇਵਾਵਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਜਥੇਦਾਰ ਵਜੋਂ ਵੀ ਨਿਭਾਈਆਂ ਸਨ। ਉਨ੍ਹਾਂ ਦੀ ਹੋਈ ਇਸ ਤਰ੍ਹਾਂ ਚਲੇ ਜਾਣ ਦੇ ਕਾਰਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਇਲਾਵਾ ਸਮੁੱਚੇ ਸੂਬੇ ਦੀ ਅਕਾਲੀ ਲੀਡਰਸ਼ਿਪ ਅਤੇ ਵਰਕਰਾਂ ਵਿੱਚ ਸੋਗ ਹੈ।
ਸਵਰਨ ਸਿੰਘ ਚਨਾਰਥਲ ਦੇ ਬੁਨਿਆਦੀ ਵਿਛੋੜੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਫਤਿਹਗੜ੍ਹ ਸਾਹਿਬ ਹਲਕੇ ਦੇ ਇੰਚਾਰਜ ਦੀਦਾਰ ਸਿੰਘ ਭੱਟੀ ਤੋਂ ਇਲਾਵਾ ਕਈ ਹੋਰ ਉਘੇ ਸਿਆਸੀ ਨੇਤਾਵਾਂ ਨੇ ਡੂੰਘੇ ਦੁਖ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਦੇ ਨਾ ਪੂਰਾ ਹੋਣ ਵਾਲਾ ਘਾ ਟਾ ਪੈ ਗਿਆ ਹੈ ਅਤੇ ਇਸ ਘੜੀ ਦੇ ਵਿੱਚ ਉਹ ਪਰਿਵਾਰ ਦੇ ਨਾਲ ਹਨ।