Home / ਵੀਡੀਓ / ਲੱਖੇ ਬਾਰੇ ਆਈ ਇਹ ਵੱਡੀ ਖਬਰ

ਲੱਖੇ ਬਾਰੇ ਆਈ ਇਹ ਵੱਡੀ ਖਬਰ

ਇਸ ਵੇਲੇ ਇੱਕ ਵੱਡੀ ਖ਼ਬਰ ਕਿਸਾਨੀ ਘੋਲ ਨਾਲ ਜੁੜੀ ਆ ਰਹੀ ਹੈ। ਅੱਜ ਪਿੰਡ ਮਹਿਰਾਜ ਵਿੱਚ ਲੱਖਾਂ ਲੋਕਾਂ ਦੇ ਇਕੱਠ ਨੇ ਪੂਰੀ ਦੁਨੀਆਂ ਵਿੱਚ ਸੰਦੇਸ਼ ਦਿੱਤਾ ਹੈ ਕਿ ਪੰਜਾਬ ਦੇ ਲੋਕ ਇਕਜੁਟ ਹਨ। ਇਸ ਮੌਕੇ ਲੱਖਾ ਸਿਧਾਣਾ ਨੇ ਅੱਜ ਮਹਿਰਾਜ ਵਿੱਚ ਸੱਦੀ ਕਿਸਾਨ ਰੈਲੀ ਵਿੱਚ ਹਾਜ਼ਰੀ ਭਰੀ ਤੇ ਸੰਬੋਧਨ ਵੀ ਕੀਤਾ। ਉਸ ਨੇ ਕਈ ਦਿਨ ਪਹਿਲਾਂ ਹੀ ਰੈਲੀ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ ਸੀ। ਦਿੱਲੀ ਪੁਲਸ ਨੇ ਉਸ ’ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਉਹ ਸਟੇਜ ’ਤੇ ਬੈਠਿਆ ਤੇ ਸਟੇਜ ਪ੍ਰਬੰਧਕਾਂ ਨੇ ਪੁਲਸ ਨੂੰ ਚੁਣੌਤੀ ਦਿੱਤੀ ਕਿ ਜੇ ਹਿੰਮਤ ਹੈ ਤਾਂ ਸਿਧਾਣਾ ਨੂੰ ਹੱਥ ਲੈ ਕੇ ਦਿਖਾਏ। ਇਸ ਤੋਂ ਪਹਿਲਾਂ ਕਿਸਾਨ ਦਿੱਲੀ ਵਿੱਚ ਰੱਬ ਨੂੰ ਪਿਆਰੇ ਹੋਏ ਨਵਰੀਤ ਸਿੰਘ ਦੇ ਦਾਦਾ ਅਤੇ ਬਹਿਬਲ ਵਾਲੇ ਵੀਰ ਜੋ ਰੱਬ ਨੂੰ ਪਿਆਰੇ ਹੋਏ ਨੇ ਹਰਭਗਵਾਨ ਸਿੰਘ ਦੇ ਰਿਸ਼ਤੇਦਾਰ ਵੀ ਰੈਲੀ ਵਿੱਚ ਪਹੁੰਚੇ। ਰੈਲੀ ਵਿੱਚ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਾਵਾ ਅਤੇ ਪੰਜਾਬੀ ਗਾਇਕ ਕੁਲਦੀਪ ਮਾਣਕ ਦਾ ਪੁੱਤ ਯੁੱਧਵੀਰ ਮਾਣਕ ਵੀ ਮੌਜੂਦ ਸੀ। ਨੌਜਵਾਨ ਲੀਡਰ ਲੱਖਾ ਸਿਧਾਣਾ ਅੱਜ ਦਿੱਲੀ ਨੂੰ ਚੁ ਣੌਤੀ ਦੇ ਕੇ ਮਹਿਰਾਜ ਵਿਖੇ ਹੋਈ ਰੈਲੀ ਵਿੱਚ ਸ਼ਾਮਲ ਹੋਇਆ। ਉਹ ਅੱਧਾ ਘੰਟਾ ਰੈਲੀ ਵਿੱਚ ਰੁਕਿਆ ਤੇ ਸਟੇਜ ਤੋਂ ਇਕੱਠ ਨੂੰ ਸੰਬੋਧਨ ਕੀਤਾ। ਲੱਖਾ ਸਿਧਾਣਾ ਨੂੰ ਵੇਖ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਦਾ ਜੋਸ਼ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ। ਰੈਲੀ ਚਾਹੇ ਸਵੇਰ ਤੋਂ ਹੀ ਸ਼ੁਰੂ ਹੋ ਗਈ ਸੀ ਪਰ ਸਭ ਦੀਆਂ ਨਜ਼ਰਾਂ ਇਸ ਗੱਲ ਉੱਪਰ ਸੀ ਕਿ ਐਲਾਨ ਮੁਤਾਬਕ ਲੱਖਾ ਸਿਧਾਣਾ ਪਹੁੰਚੇਗਾ ਜਾਂ ਨਹੀਂ। ਜਿਉਂ ਹੀ ਲੱਖਾ ਸਿਧਾਣਾ ਰੈਲੀ ਵਿੱਚ ਪਹੁੰਚਿਆਂ ਤਾਂ ਨੌਜਵਾਨਾਂ ਨੇ ਜੋਸ਼ ‘ਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਹੱਕ ਵਿੱਚ ਨਾਅਰੇ ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਦੱਸ ਦਈਏ ਕਿ ਇਸ ਸਮੇਂ ਪੰਜਾਬ ਦੀ ਨੌਜਵਾਨੀ ਲਈ ਦੋ ਬੰਦੇ ਸਭ ਤੋਂ ਜਿਆਦਾ ਚਰਚੇ ਚ ਨੇ ਉਹ ਨੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਜਿਨ੍ਹਾਂ ਲਈ ਪੰਜਾਬ ਦੇ ਨੌਜਵਾਨ ਕੁਝ ਵੱਖਰਾ ਕਰਨਾ ਚਾਹੁੰਦੇ ਹਨ।।।

About admin

error: Content is protected !!