Home / ਵੀਡੀਓ / ਰਾਜੇਵਾਲ ਨੇ ਸੁਣਾਈ ਇਹ ਵੱਡੀ ਖੁਸ਼ਖਬਰੀ

ਰਾਜੇਵਾਲ ਨੇ ਸੁਣਾਈ ਇਹ ਵੱਡੀ ਖੁਸ਼ਖਬਰੀ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਕਿਸਾਨੀ ਘੋਲ ਲਗਾਤਾਰ ਜਾਰੀ ਹੈ ਦੇਸ਼ ਭਰ ਤੋ ਕਿਸਾਨ ਖੇਤੀ ਕਾਨੂੰਨਾ ਦੇ ਕਾਰਨ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਇਸੇ ਦਰਮਿਆਨ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਸ਼ੋਸ਼ਲ ਮੀਡੀਆ ਤੇ ਲਾਇਵ ਆ ਕੇ ਆਖਿਆਂ ਕਿ ਮੋਦੀ ਸਰਕਾਰ ਆਪਣੇ ਅੜੀਅਲ ਰਵੱਈਏ ਤੇ ਕਾਇਮ ਹੈ ਅਤੇ ਕਿਸਾਨ ਆਗੂਆਂ ਤੇ ਝੂਠੇ ਦੋ ਸ ਲਾ ਰਹੀ ਹੈ ਕਿ ਕਿਸਾਨਾ ਨੇ ਸਾਡੇ ਨਾਲ ਕਲੋਜ ਬਾਏ ਕਲੋਜ ਬਹਿਸ ਨਹੀ ਕੀਤੀ ਹੈ ਜਦਕਿ ਹੁਣ ਤੱਕ ਦੀਆ ਸਰਕਾਰ ਨਾਲ ਹੋਈਆ 11 ਮੀਟਿੰਗਾ ਦੇ ਵਿੱਚੋਂ ਪਹਿਲੀਆਂ 4 ਮੀਟਿੰਗ ਕਲੋਜ ਬਾਏ ਕਲੋਜ ਹੀ ਹੋਈਆ ਹਨ।। ਜਿਸ ਦੌਰਾਨ ਕਾਨੂੰਨਾ ਵਿੱਚਲੇ ਹਰ ਕਿਸਾਨ ਵਿਰੋਧੀ ਪੱਖ ਬਾਰੇ ਸਰਕਾਰ ਨੂੰ ਚੰਗੀ ਤਰਾ ਜਾਣੂ ਕਰਵਾਇਆਂ ਗਿਆ ਸੀ ਜਿਸ ਦਾ ਹੀ ਸਿੱਟਾ ਸੀ ਕਿ ਸਰਕਾਰ ਕਾਨੂੰਨਾ ਵਿੱਚ ਸੋਧਾ ਕਰਨ ਵਾਸਤੇ ਤਿਆਰ ਹੋਈ ਸੀ ਰਾਜੇਵਾਲ ਨੇ ਆਖਿਆਂ ਕਿ ਸਰਕਾਰ ਕਿਸਾਨਾ ਤੇ ਦੋ ਸ਼ ਲਾ ਰਹੀ ਹੈ ਕਿ ਕਿਸਾਨ ਸਾਡੇ ਨਾਲ ਗੱਲਬਾਤ ਨਹੀ ਕਰ ਰਹੇ ਹਨ ਜਦਕਿ 22 ਜਨਵਰੀ ਦੀ ਆਖਰੀ ਮੀਟਿੰਗ ਤੋ ਬਾਅਦ ਖੁਦ ਸਰਕਾਰ ਨੇ ਕਿਸਾਨਾ ਨਾਲ ਗੱਲਬਾਤ ਕਰਨ ਤੋ ਕਿਨਾਰਾ ਕੀਤਾ ਹੋਇਆਂ ਹੈ ਉਹਨਾਂ ਆਖਿਆ ਕਿ ਭਾਵੇ ਮੋਦੀ ਸਰਕਾਰ ਕਿਸਾਨਾ ਦੀ ਗੱਲ ਮੰਨਣ ਨੂੰ ਤਿਆਰ ਨਹੀ ਹੈ।। ਪਰ ਅੱਜ ਵਿਦੇਸ਼ੀ ਸਰਕਾਰਾ ਸਾਡੇ ਮੁੱਦਿਆਂ ਨੂੰ ਉਠਾ ਰਹੀਆ ਹਨ ਤੇ ਹੁਣ ਸਾਡਾ ਮਾਮਲਾ ਯੂ ਐੱਨ ਉ ਵਿੱਚ ਚਲਾ ਗਿਆ ਹੈ ਅਤੇ ਇੰਟਰਨੈਸ਼ਨਲ ਹਿਊਮਨ ਰਾਈਟਸ ਨੇ ਭਾਰਤ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੋਇਆਂ ਹੈ ਉਹਨਾਂ ਨੇ ਅਪੀਲ ਕਰਦਿਆਂ ਹੋਇਆਂ ਆਖਿਆਂ ਕਿ ਲੋੜ ਹੈ ਕਿ ਅਸੀ ਸਾਰੇ ਇਕੱਠੇ ਹੋ ਕੇ ਫਿਰ ਤੋ ਹੰਭਲਾ ਮਾਰੀਏ ਅਤੇ ਵੱਡੀ ਗਿਣਤੀ ਚ ਦਿੱਲੀ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰੀਏ ਤਾ ਜੋ ਸਰਕਾਰ ਨੂੰ ਕਿਸਾਨਾ ਦੀਆ ਮੰਗਾ ਮੰਨਣ ਲਈ ਮਜਬੂਰ ਹੋਣਾ ਪਵੇ ਹੋਰ ਜਾਣਾਕਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ।।

About admin

error: Content is protected !!