Home / ਹੋਰ ਖਬਰਾਂ / ਰਵੀ ਸਿੰਘ ਖਾਲਸਾ ਏਡ ਨੇ ਆਖੀ ਵੱਡੀ ਗੱਲ

ਰਵੀ ਸਿੰਘ ਖਾਲਸਾ ਏਡ ਨੇ ਆਖੀ ਵੱਡੀ ਗੱਲ

ਜਰਨੈਲ ਸਿੰਘ ਖਾਲਸਾ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਕੁੱਝ ਲੋਕਾਂ ਵੱਲੋਂ ਸਿੱਖ ਸੰਸਥਾਵਾਂ ਤੇ ਸਵਾਲ ਉਠਾਏ ਜਾ ਰਹੇ ਹਨ ਕਿ ਉਨ੍ਹਾਂ ਨੇ ਪਰਿਵਾਰ ਦੀ ਮੱਦਦ ਕਿਉ ਨਹੀ ਕੀਤੀ ਜਿਸ ਤੋਂ ਬਾਅਦ ਭਾਈ ਰਵੀ ਸਿੰਘ ਖਾਲਸਾ ਨੇ ਆਪਣੀ ਟੀਮ ਵੱਲੋਂ ਸਪਸ਼ਟੀਕਰਨ ਦਿੱਤਾ ਹੈ ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਹੀ ਦੇਸ਼ ਭਰ ਤੋਂ ਕਰੋਨਾ ਕਰਕੇ ਬੁਰੀਆਂ ਖ਼ਬਰਾਂ ਹੀ ਮਿਲ ਰਹੀਆਂ ਹਨ ਤੇ ਖਾਲਸਾ ਏਡ ਦੇ ਸੇਵਾਦਾਰ ਆਪਣੀਆਂ ਜਿੰਦਗੀਆਂ ਰਿਸਕ ਵਿੱਚ ਪਾ ਕੇ ਵੀ ਗ੍ਰਾਊਂਡ ਜੀਰੋ ਤੇ ਲੋਕਾਂ ਨੂੰ ਬਚਾਉਣ ਵਿੱਚ ਜੁਟੇ ਹੋਏ ਹਨ ਪਰ ਸਵੇਰੇ ਹੀ ਵੀਰ ਜਰਨੈਲ ਸਿੰਘ ਦੀ ਬਹੁਤ ਹੀ ਮਨਭਰੀ ਖ਼ਬਰ ਸੁਣਨ ਨੂੰ ਮਿਲੀ। ਹੁਣ ਕੁਝ ਸਮੇਂ ਤੋਂ ਲੋਕ ਸ਼ੋਸ਼ਲ ਮੀਡੀਆ ਤੇ ਪੋਸਟਾਂ ਪਾ ਕੇ ਖਾਲਸਾ ਏਡ ਨੂੰ ਸਵਾਲ ਕਰ ਰਹੇ ਹਨ ਕਿ ਤੁਸੀਂ ਵੀਰ ਜਰਨੈਲ ਸਿੰਘ ਨੂੰ ਮੱਦਦ ਜਾਂ ਆਕਸੀਜਨ ਦਵਾ ਕਿਉਂ ਨਹੀਂ ਦੇ ਪਾਏ ਤੇ ਇਸਦਾ ਸਿੱਧਾ ਇਸ਼ਾਰਾ ਖਾਲਸਾ ਏਡ ਦੀਆਂ ਸੇਵਾਵਾਂ ਵੱਲ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮਾਂ ਕਿਸੇ ਤੇ ਵੀ ਚਿੱਕੜ ਉਛਾਲਣ ਦਾ ਜਾਂ ਆਪਣੀ ਨਿੱਜੀ ਸਵਾਰਥ ਮਤਲਬ ਕੱਡਣ ਦਾ ਨਹੀਂ ਇਹ ਸਮਾਂ ਪਰਿਵਾਰ ਨਾਲ ਦੁ ਖ ਵੰਡਾਉਣ ਦਾ ਹੈ । ਅਸੀਂ ਕਿਸੇ ਵੀ ਪਰਿਵਾਰ ਦੀ ਮੈਡੀਕਲ ਜਾਣਕਾਰੀ ਉਸਦੀ ਬਿਨਾ ਆਗਿਆ ਤੋਂ ਸਾਂਝੀ ਨਹੀਂ ਕਰਨਾ ਚਾਹੁੰਦੇ ਪਰ ਇੱਥੇ ਲੋਕਾਂ ਦੇ ਭੁਲੇਖੇ ਦੂਰ ਕਰਨ ਲਈ ਲਿੱਖ ਰਿਹਾ ਹਾਂ ਕਿ ਜਦੋਂ ਖਾਲਸਾ ਏਡ ਦੇ ਸੇਵਾਦਾਰਾਂ ਨੂੰ ਭਾਈ ਸਾਹਿਬ ਦੇ ਪਰਿਵਾਰ ਤੋਂ ਫ਼ੋਨ ਵੀ ਆਇਆ ਤਾਂ ਉਸ ਸਮੇਂ ਜੋ ਵੀ ਅਸੀਂ ਕੋਸ਼ਿਸ਼ ਕਰਕੇ ਸੇਵਾਵਾਂ ਮੁਹੱਈਆ ਕਰਵਾ ਸਕਦੇ ਸੀ ਉਹ ਕਰਵਾਈਆਂ ਗਈਆਂ ਸਨ । ਪਰ ਭਾਣੇ ਅਨੁਸਾਰ ਅਸੀਂ ਉਹਨਾਂ ਨੂੰ ਬਚਾ ਨਹੀਂ ਪਾਏ। ਹਰ ਗੱਲ ਸ਼ੋਸ਼ਲ ਮੀਡੀਆ ਤੇ ਲੈ ਕੇ ਆਉਣੀ ਜ਼ਰੂਰੀ ਨਹੀਂ ਹੁੰਦੀ । ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੇ ਪਿਆਰ ਸਦਕਾ ਖਾਲਸਾ ਏਡ ਵੱਲੋਂ ਸਰਬੱਤ ਦੇ ਭਲੇ ਲਈ ਸੇਵਾਵਾਂ ਜਾਰੀ ਹਨ ਅਤੇ ਜਾਰੀ ਰਹਿਣਗੀਆਂ ।
ਧੰਨਵਾਦ।।

About admin

error: Content is protected !!