Home / ਵੀਡੀਓ / ਮੌਸਮ ਬਾਰੇ ਆਈ ਤਾਜਾ ਵੱਡੀ ਅਪਡੇਟ

ਮੌਸਮ ਬਾਰੇ ਆਈ ਤਾਜਾ ਵੱਡੀ ਅਪਡੇਟ

ਵੱਡੀ ਖਬਰ ਆ ਰਹੀ ਹੈ ਮੌਸਮ ਵਿਭਾਗ ਦੇ ਖੇਤਰ ਵਿੱਚੋ ਜਾਣਕਾਰੀ ਅਨੁਸਾਰ ਤਾਜ਼ਾ ਰਿਪੋਰਟ ਅਨੁਸਾਰ ਹਾਲੇ ਮੌਸਮ ’ਚ ਉਤਾਰ-ਚੜ੍ਹਾਅ ਜਾਰੀ ਰਹੇਗਾ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ’ਚ 20-21 ਅਪ੍ਰੈਲ ਨੂੰ ਵੀ ਆਕਾਸ਼ ’ਚ ਬੱਦਲ ਛਾਏ ਰਹਿਣਗੇ ਤੇ ਮੀਂਹ ਦੇ ਆਸਾਰ ਹਨ।ਇੱਕ ਪਾਸੇ ਜਿੱਥੇ ਕਈ ਰਾਜਾਂ ਵਿੱਚ ਭਿਆਨਕ ਕਿਸਮ ਦੀ ਗਰਮੀ ਤੋਂ ਲੋਕ ਪਰੇ ਸ਼ਾਨ ਹਨ, ਉੱਥੇ ਜ਼ਿਆਦਾਤਰ ਰਾਜਾਂ ਵਿੱਚ ਮੀਂਹ ਕਾਰਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਬਿਹਾਰ ਦੇ ਗਯਾ ’ਚ ਮੌਸਮ ਦਾ ਮਿਜ਼ਾਜ ਗਰਮ ਹੋ ਗਿਆ ਹੈ। ਗਰਮ ਹਵਾਵਾਂ ਕਾਰਣ ਲੋਕ ਪਰੇ ਸ਼ਾਨ ਹਨ। ਅਗਲੇ ਦੋ ਤੋਂ ਤਿੰਨ ਦਿਨਾਂ ਅੰਦਰ ਪਾਰਾ 42 ਡਿਗਰੀ ਤੱਕ ਪੁੱਜਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।ਮੀਂਹ_ਹਨੇਰੀ_ਅਪਡੇਟ—–ਛੋਟੇ ਵਕਫੇ ਤੋਂ ਬਾਅਦ ਬਰਸਾਤੀ ਕਾਰਵਾਈਆਂ ਇੱਕ ਵਾਰ ਫੇਰ ਸੂਬੇ ਚ ਫੇਰਾ ਮਾਰਨ ਵਾਲੀਆਂ ਹਨ। ਆਗਾਮੀ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਦੇ ਮਾਝਾ, ਦੁਆਬਾ ਡਿਵੀਜ਼ਨ ਚ ਗਰਜ-ਚਮਕ ਤੇ ਠੰਢੀਆਂ ਹਵਾਵਾਂ ਨਾਲ ਦਰਮਿਆਨਾ ਮੀਂਹ ਪਵੇਗਾ। ਗੁਰਦਾਸਪੁਰ, ਹੁਸ਼ਿਆਰਪੁਰ, ਪਠਾਨਕੋਟ ਚ ਭਾਰੀ ਮੀਂਹ ਦੀ ਉਮੀਦ ਹੈ। ਜਦਕਿ ਮਾਲਵਾ ਖੇਤਰ ਚ ਤੇਜ ਹਵਾਵਾਂ ਤੇ ਗਰਜ ਨਾਲ ਹਲਕੀਆਂ-ਦਰਮਿਆਨੀਆਂ ਫੁਹਾਰਾਂ ਦੇਖੀਆਂ ਜਾਣਗੀਆਂ। ਸ਼ੁੱਕਰਵਾਰ 23 ਅਪ੍ਰੈਲ ਤੱਕ ਹਨੇਰੇ-ਸਵੇਰੇ ਬਰਸਾਤੀ ਕਾਰਵਾਈ ਦੀ ਸੰਭਾਵਨਾ ਬਣੀ ਰਹੇਗੀ। ਸਿੱਟੇ ਵਜੋਂ ਤਦ ਤੱਕ ਗਰਮੀ ਤੋਂ ਲਗਾਤਾਰ ਰਾਹਤ ਰਹੇਗੀ। ਹਿਮਾਚਲ ਹੱਦ ਨਾਲ ਲਗਦੇ ਜਿਲਿਆਂ ਚ ਚੰਗੀ ਠੰਢ ਮਹਿਸੂਸ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਅਪ੍ਰੈਲ ਦੇ ਦੂਜੇ ਅੱਧ ਮੀਂਹ ਹਨੇਰੀਆਂ ਚ ਵਾਧੇ ਬਾਰੇ ਪਹਿਲੋਂ ਸੁਚੇਤ ਕਰ ਦਿੱਤਾ ਗਿਆ ਸੀ। ਨੋਟ—-ਇਸ ਵਾਰ ਮਾਨਸੂਨ ਪੂਰਵ ਅਨੁਮਾਨ ਜੂਨ ਚ ਜਾਰੀ ਕੀਤਾ ਜਾਵੇਗਾ। ਅਪ੍ਰੈਲ ਚ ਕੋਈ ਅਨੁਮਾਨ ਜਾਰੀ ਨਹੀਂ ਕੀਤਾ ਜਾਵੇਗਾ। ਅਪ੍ਰੈਲ ਦੇ ਆਖਰੀ ਹਫਤੇ ਸੂਬੇ ਦੇ ਕਿਸਾਨ ਵੀਰਾਂ ਨਾਲ ਵਿਸ਼ੇਸ਼ ਜਾਣਕਾਰੀ ਤੇ ਤਜਵੀਜ਼ ਜਾਰੀ ਕੀਤੀ ਜਾਵੇਗੀ

About admin

error: Content is protected !!