Home / ਸਿੱਖੀ / ਬਾਬਾ ਜੀ ਨੇ ਦੱਸਿਆ ਪਾਠ ਦਾ ਸਹੀ ਤਰੀਕਾ ਜਾਣੋ

ਬਾਬਾ ਜੀ ਨੇ ਦੱਸਿਆ ਪਾਠ ਦਾ ਸਹੀ ਤਰੀਕਾ ਜਾਣੋ

ਆਉ ਗੂਰੁ ਕਿ ਸਾਧ ਸੰਗਤ ਜੀਉ”ਧੰਨ ਧੰਨ ਬਾਬਾ ਨੰਦ ਸਿੰਘ ਜੀ ਬਿਰਾਜਮਾਨ ਹਨ! ਹਵੇਲੀ ਲੱਖਾ ਦਾ ਰਹਿਣ ਵਾਲਾ ਗੁਰਦਿੱਤ ਸਿੰਘ ਹਾਜਰ ਹੋਇਆ ਨਮਸਕਾਰ ਕਰਕੇ ਜਿਉਂ ਬਾਬਾ ਜੀ ਦੇ ਸਾਹਮਣੇ ਬੈਠਿਆ ਤਾਂ ਬਾਬਾ ਜੀ – ਆਖਣ ਲੱਗੇ ਭਾਈ ਤੇਰਾ ਨਾਮ ਕਿ ? ਕਿਹੜੇ ਪਿੰਡ ਤੋ ਆਇਆ ਏ! ਤਾਂ ਬਾਬਾ ਜੀ ਸ਼ਰਨ ਚ ਆਇਆ ਗੁਰਸਿੱਖ ਆਖਣ ਲੱਗਾ ਮੇਰਾ ਨਾਮ ਗੁਰਦਿੱਤ ਸਿੰਘ ਏ! ਪਿੰਡ ਹਵੇਲੀ ਲੱਖਾ ਏ ਤਾਂ ਬਾਬਾ ਜੀ ਆਖਣ ਲੱਗੇ ਗੁਰਦਿੱਤ ਸਿਆਂ ਨਿੱਤਨੇਮ ਕਿ ਕਰਦਾ ਏ ਤਾਂ ਗੁਰਦਿੱਤ ਸਿੰਘ ਕਹਿਣ ਲੱਗਾ ਮੈਂ ਜੀ ਕਦੇ ਕਦੇ ਜਪੁਜੀ ਸਾਹਿਬ ਦਾ ਪਾਠ ਕਰ ਲੈਂਦਾ ਹਾਂ! ਬਾਬਾ ਜੀ ਕਹਿੰਦੇ ਸੰਗਤ ਕਰਦਾ ਏ! ਆਖਣ ਲੱਗਾ ਸਮਾਂ ਹੀ ਨਹੀ ਲੱਗਦਾ। ਤਦ ਬਾਬਾ ਜੀ ਤੀਸਰਾ ਬਚਨ ਕਰਦੇ ਹਨ ਅਮ੍ਰਿਤ ਛਕਿਆ ਹੈ ਕਹਿੰਦਾ ਹੈ ਜੀ – ਨਹੀ ਤਾਂ ਬਾਬਾ ਜੀ ਕਹਿਣ ਲੱਗੇ-੧ ਨਾ ਤੂੰ ਨਿੱਤਨੇਮ ਕਰਦਾ ਹੈ ੨ ਨਾ ਸੰਗਤ ਕਰਦਾ ਹੈ ੩ ਨਾ ਅਮ੍ਰਿਤ ਛਕਿਆ ਹੈ ਤੇਰਾ ਸਾਡਾ ਨਾਤਾ ਹੀ ਕਿ ਏ!! ਤਾਂ ਬਾਬਾ ਜੀ ਕਹਿੰਦੇ ਜਾ ਨਿਕਲਦਾ ਤਾਂ ਗੁਰਦਿੱਤ ਸਿੰਘ ਆਖਣ ਲੱਗਾ ਬਾਬਾ ਜੀ ਭੁੱਲ ਬਖਸ਼ੋ! ਮੈਂਨੂੰ ਸਿੱਧੇ ਰਸਤੇ ਪਾਉਬਾਬਾ ਜੀ ਕਹਿੰਦੇ-ਢਾਈ ਘੰਟੇ ਮੂਲਮੰਤਰ ਦਾ ਜਾਪ ਤੂੰ ਸਵੇਰੇ ਕਰਨਾ ਹੈ!! ਤਾਂ ਕਹਿੰਦਾ ਜੀ ਸਤ ਬਚਨ ਜੀ ਕਰਾਂਗਾ ਅਗਲੇ ਦਿਨ ਮੂਲਮੰਤਰ ਦਾ ਜਾਪ ਕਰਨਾ ਆਰੰਭ ਕਰ ਦਿੱਤਾ ਹੈ ਫੇਰ ਮਨ ਚ ਫੁਰਨਾ ਉੱਠਿਆ ਹੈ ਵੀ ਹੁਣ ਮੈਂ ਢਾਈ ਘੰਟੇ ਜਾਪ ਕਰਨਾ ਹੈ ਜੋ ਪਹਿਲਾਂ ਉਮਰ ਅਜਾਈਂ ਗਵਾਈ ਹੈ! ਤਾਂ ਅਰਦਾਸਾਂ ਸੋਧਿਆ ਹੈ ਚਾਲੀ ਦਿਨਾਂ ਵਿੱਚ ਸਵਾਂ ਲੱਖ ਮੂਲਮੰਤਰ ਦਾ ਜਾਪ ਕਰਨਾ ਹੈ ਤਾਂ ੩੨ ਮਾਲਾ ਰੋਜ ਕਰਦਾ ੧੦੮ ਮਣਕਿਆਂ ਵਾਲੀ! ਤਾਂ 40 ਦਿਨਾਂ ਵਿੱਚ ਇਸਨੇ ਸਵਾ ਲੱਖ ਮੂਲਮੰਤਰ ਦਾ ਜਾਪ ਕੀਤਾ! ਜਦ ਸੰਪੂਰਨਤਾ ਹੋਈ ਜਾਪ ਦੀ ਤਾਂ ਫਿਰ ਬਾਬਾ ਜੀ ਕੋਲ ਦਰਸ਼ਨ ਕਰਨ ਆਇਆ! ਤਾਂ ਬਾਬਾ ਜੀ ਆਖਦੇ ਨੇਮ ਕਿ ਕਰਦਾ ਹੈ ਤਾਂ ਆਖਦਾ ਹੈ ਬਾਬਾ ਜੀ ਚਾਲੀ ਦਿਨਾਂ ਚ ਸਵਾ ਲੱਖ ਮੂਲਮੰਤਰ ਦਾ ਜਾਪ ਕਰ ਸਤਿਗੁਰੂ ਜੀ ਨੇ ਮੈਥੋਂ ਸੇਵਾ ਲਈ ਹੈ। ਤਾਂ ਬਾਬਾ ਜੀ ਆਖਣ ਲੱਗੇ ਮੂਲਮੰਤਰ ਦਾ ਜਾਪ ਕਿੱਥੋ ਤੱਕ ਕੀਤਾ ਹੈ?ਆਖਣ ਲੱਗਾ – ਜੀ ਗੂਰ ਪਰਸਾਦਿ ਤੱਕ ਤਾਂ ਬਾਬਾ ਜੀ ਆਖਣ ਲੱਗੇ ਗੁਰਦਿੱਤ ਸਿਆ ਗੂਰ ਪ੍ਰਸਾਦਿ ਤੱਕ ਮੂਲਮੰਤਰ ਨੰਗੀ ਤਲਵਾਰ ਹੈ—–ਆਹ ਜਿਹੜਾ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਹ ਇਸਦੀ ਮਿਆਨ ਹੈ! ਇਹ ਨੰਗੀ ਤਲਵਾਰ ਦੀ ਮਿਆਨ ਹੈ__ਬਾਬਾ ਜੀ ਆਖਣ ਲੱਗੇ ਭੋਲਿਆ ਤੂੰ ਸਵਾਲ ਲੱਖ ਮੂਲਮੰਤਰ ਦਾ ਜਾਪ ਕੀਤਾ ਏ ਤੇਰਾ ਮਨ ਨਹੀਂ ਦੁੱਖਿਆ?ਬਾਬਾ ਜੀ ਮਨ ਕਿਉਂ ਦੁੱਖੇ ਬਾਬਾ ਜੀ ਕਹਿਣ ਲੱਗੇ ਤੂੰ ਗੂਰੁ ਨਾਨਕ ਮਹਾਰਾਜ ਨੂੰ ਵਿੱਚੋਂ ਹੀ ਕੱਢ ਦਿੱਤਾ ਏ! ਵੀ ਨਿਰੰਕਾਰ ਜਦ ਵੀ ਮਿਲੇਗਾ ਗੁਰੂ ਨਾਨਕ ਸਦਕਾ ਹੀ ਮਿਲੇਗਾ”ਗੁਰਦਿੱਤ ਸਿੰਘ ਕਹਿਣ ਲੱਗਾ ਬਾਬਾ ਜੀ ਕਿ ਹੁਕਮ ਹੈ?? ਬਾਬਾ ਜੀ ਕਹਿੰਦੇ ਸਵਾ ਲੱਖ ਹੋਰ ਜਾਪ ਕਰੋ ਨਾਨਕ ਹੋਸੀ ਭੀ ਸਚੁ ਤੱਕ ਕਰਨਾ ਕਰੋ ਗੁਰਦਿੱਤ ਸਿੰਘ ਨੇ ੪੦ ਦਿਨਾਂ ਚ ਸਵਾ ਲੱਖ ਮੂਲਮੰਤਰ ਦਾ ਜਾਪ ਕੀਤਾ ਉਪਰੰਤ ਬਾਬਾ ਜੀ ਪਾਸ ਆਇਆ ਹੈ”ਬਾਬਾ ਜੀ ਆਖਦੇ ਕਿਸ ਤਰ੍ਹਾਂ ਜਾਪ ਕੀਤਾ ਹੈ? ਗੁਰਦਿੱਤ ਸਿੰਘ ਆਖਣ ਲੱਗਾ ਬਾਬਾ ਜੀ ਉੱਚੀ ਉੱਚੀ ਜਾਪ ਕਰਦਾ ਸੀ ਜਦ ਤੱਕ ਜਾਂਦਾ ਸੀ ਤਾਂ ਮੂੰਹ ਚ ਜੱਪਦਾ ਸੀ! ਬਾਬਾ ਜੀ ਕਹਿਣ ਲੱਗੇ– ਉਚੀ ਉਚੀ ਕਰੀਏ ਤਾਂ ਇੱਕ ਜਾਪ ਕਰਨ ਦਾ ਇੱਕ ਮਹਾਤਮ।। ਜੇਕਰ ਬੁੱਲ ਹਿਲਣ ਦੂਜੇ ਨੂੰ ਜਾਪੇ ਜਾਪ ਹੋ ਰਿਹਾ ਪਰ ਅਵਾਜ਼ ਨਾ ਆਵੇ ਇਸਦਾ ਦੱਸ ਗੁਣਾ ਮਹਾਤਮ।। ਬੁੱਲ ਵੀ ਨਾ ਹਿੱਲਣ ਕੇਵਲ ਜੀਭ ਹਿੱਲੇ ਇਸਦਾ ਸੌ ਗੁਣਾ ਮਹਾਤਮ ਹੈ!! ਪਰ ਜਦ ਹਿਰਦੈ ਅੰਦਰ ਚੱਲ ਪਵੇ ਤਾਂ ਇਸਦਾ ੧੦੦੦ ਗੁਣਾ ਮਹਾਤਮ ਹੈ!! ਜਿਵੇਂ ਵੀ ਗੁਰਦਿੱਤ ਸਿਆ ਤੂੰ ਹਾਜਰੀ ਲਗਾਈ ਹੈ ਸ਼ਾਬਾਸ਼ ਹੈ!! ਹੱਥ ਜੋੜ ਕਹਿਣ ਲੱਗਾ ਬਾਬਾ ਜੀ ਮੇਰੇ ਤੇ ਕਿਰਪਾ ਕਰੋ।। ਮੇਰੇ ਤੇ ਅਨਹਦਿ ਨਾਦ ਚਲਾ ਦਵੋ!!ਬਾਬਾ ਜੀ ਨੇ ਆਖਿਆ ਸੁਣ–ਆਹ ਤਿੰਨ ਘੰਟੇ ਜਪਤਪ ਸਿਮਰਨ ਨਹੀ ਛੱਡਣਾ! ਅਰਦਾਸ ਕਰੀਂ ਗੁਰੂ ਨਾਨਕ ਮਹਾਰਾਜ ਆਪੇ ਹੀ ਝੋਲੀ ਪਾ ਦੇਣਗੇ’ ਜਿਵੇਂ ਧੀ ਨੂੰ ਮਾਪੇ ਸੰਭਾਲਦੇ ਹਨ ਤਿਵੇਂ ਜਗਿਆਸੂ ਰੂਪ ਇਸਤਰੀ ਨੂੰ ਤਿਵੇਂ ਗੂਰ ਸੰਭਾਲਦਾ ਹੈ! ਇਹ ਬਾਬਾ ਨੰਦ ਸਿੰਘ ਜੀ ਦੇ ਬਚਨ ਹਨ। ਵੀ ਇਹ ਜਗਿਆਸੂ ਰੂਪ ਬੱਚੀ ਮੇਰੀ ਬਣ ਗਈ ਹੈ!!ਫੇਰ ਜਦ ਤੀਸਰੀ ਵਾਰ ਗੁਰਦਿੱਤ ਸਿੰਘ ਨੇ ਹਾਜਰੀ ਲਵਾਈ! ਤਾਂ ਸਾਧ ਸੰਗਤ ਜੀ ਗੁਰਦਿੱਤ ਸਿੰਘ ਦਾ ਅਨਹਦਿ ਨਾਦ ਚੱਲ ਪਿਆ ਹੈ ਗੂਰ ਸਾਹਿਬ ਕਿਰਪਾ ਕਰਨ ਸਾਡੀ ਵੀ ਇਹ ਅਵਸਥਾ ਬਣ ਜੇ– ਆਪਾਂ ਵੀ ਅਰਦਾਸ ਕਰੀਏ ਜਾਚਕੁ ਜਨੁ ਜਾਚੈ ਪੑਭ ਦਾਨੁ । ਕਰਿ ਕਿਰਪਾ ਦੇਵਹੁ ਹਰਿ ਨਾਮੁ।। ਸਾਧ ਜਨਾ ਕਿ ਮਾਗਉ ਧੂਰਿ।। ਪਾਰਬ੍ਰਹਮ ਮੇਰੀ ਸਰਧਾ ਪੂਰਿ।। ਸਦਾ ਸਦਾ ਪ੍ਰਭ ਤੇ ਗੁਣ ਗਾਵਉ।। ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ।। ਚਰਨ ਕਮਲ ਸਿਉ ਲਾਗੈ ਪੀ੍ਤਿ ਭਗਤਿ ਕਰਉ ਪ੍ਭ ਕੀ ਨਿਤ ਨੀਤ।। ਏਕ ਓਟ ਏਕੋ ਅਧਾਰੁ ਨਾਨਕੁ ਮਾਂਗੈ ਨਾਮੁ ਪ੍ਰਭ ਸਾਰੁ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ””

About admin

error: Content is protected !!