Home / ਵੀਡੀਓ / ਪੰਜਾਬ ਤੇ ਹਰਿਆਣਾ ’ਚ ‘ਰਿਲਾਇੰਸ ਜਿਓ’ ਬਾਰੇ ਆਈ ਵੱਡੀ ਅਪਡੇਟ

ਪੰਜਾਬ ਤੇ ਹਰਿਆਣਾ ’ਚ ‘ਰਿਲਾਇੰਸ ਜਿਓ’ ਬਾਰੇ ਆਈ ਵੱਡੀ ਅਪਡੇਟ

ਖੇਤੀ ਸੁਧਾਰਾਂ ਦੇ ਨਾਂ ’ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ‘ਕਾਲੇ ਕਾਨੂੰਨਾਂ’ ਕਾਰਨ ਰੋਹ ਸ਼ੁਰੂ ਹੋਣ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਡੇ ਟੈਲੀਕਾਮ ਆਪਰੇਟਰ ‘ਰਿਲਾਇੰਸ ਜਿਓ’ ਦੇ ਖਪਤਕਾਰਾਂ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ। ਇਸ ਨੂੰ ਰਿਲਾਇੰਸ ਕੰਪਨੀ ਤੇ ਵਧਦੇ ਜਾ ਰਹੇ ਲੋਕ ਰੋਹ ਵਜੋਂ ਵੇਖਿਆ ਜਾ ਰਿਹਾ ਹੈ। ਇਹ ਗਿਰਾ ਵਟ ਖ਼ਾਸ ਤੌਰ ਉੱਤੇ ਪੰਜਾਬ ਤੇ ਹਰਿਆਣਾ ’ਚ ਵੇਖੀ ਗਈ ਹੈ। ‘ਇੰਡੀਅਨ ਐਕਸਪ੍ਰੈੱਸ’ ਦੀ ਰਿਪੋਰਟ ਮੁਤਾਬਕ ‘ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ’ (TRAI) ਵੱਲੋਂ ਜਾਰੀ ਕੀਤੇ ਗਏ ਦਸੰਬਰ 2020 ਦੇ ਅੰਕੜਿਆਂ ਅਨੁਸਾਰ ਪੰਜਾਬ ਤੇ ਹਰਿਆਣਾ ਰਾਜਾਂ ਵਿੱਚ ਜਿਓ ਦੇ ਖਪਤਕਾਰਾਂ ਵਿੱਚ ਕਮੀ ਹੋਈ ਹੈ। ਦਸੰਬਰ ਮਹੀਨੇ ’ਚ ਸਿਰਫ਼ ਜਿਓ ਹੀ ਇੱਕੋ-ਇੱਕ ਅਜਿਹੀ ਕੰਪਨੀ ਹੈ, ਜਿਸ ਦੇ ਗਾਹਕਾਂ ਦੀ ਗਿਣਤੀ ਘਟੀ ਹੈ। ਦਸੰਬਰ ਦੇ ਅੰਤ ਤੱਕ ਪੰਜਾਬ ਵਿੱਚ ਜਿਓ ਦੇ 1.25 ਕਰੋੜ ਸਬਸਕ੍ਰਾਈਬਰ ਸਨ; ਜੋ ਪਿਛਲੇ 18 ਮਹੀਨਿਆਂ ਦੌਰਾਨ ਸਭ ਤੋਂ ਘੱਟ ਸਨ। ਇਸ ਤੋਂ ਇਲਾਵਾ ਹਰਿਆਣਾ ’ਚ ਜਿਓ ਦੇ ਵਾਇਰਲੈੱਸ ਸਬਸਕ੍ਰਾਈਬਰ ਦਸੰਬਰ 2020 ’ਚ ਘਟ ਕੇ 89.07 ਰਹਿ ਗਏ; ਜਦ ਕਿ ਨਵੰਬਰ 2020 ’ਚ ਉਨ੍ਹਾਂ ਦੀ ਗਿਣਤੀ 94.48 ਲੱਖ ਸੀ। ਜਿਓ ਨੇ ਇਹ ਵੀ ਕਿਹਾ ਹੈ ਸੀ ਕਿ ਉਸ ਦੀਆਂ ਸ਼ਰੀਕ ਕੰਪਨੀਆਂ ਭਾਰਤੀ ਏਅਰਟੈਲ ਤੇ ਵੋਡਾਫ਼ੋਨ ਆਈਡੀਆ ਲਿਮਿਟੇਡ ਉਨ੍ਹਾਂ ਨਾਲ ਸਾਜ਼ਿਸ਼ ਕੋਈ ਗੇਮ ਰਚ ਰਹੀਆਂ ਹਨ ਪਰ ਏਅਰਟੈਲ ਤੇ ਵੋਡਾਫ਼ੋਨ ਨੇ ਅਜਿਹੀਆਂ ਗੱਲਾਂ ਤੋਂ ਸਾਫ਼ ਮਨਾ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ’ਚ ਜਿਓ ਦੇ ਟਾਵਰ ਬੰਦ ਕਰਵਾਏ ਜਾਣ ਜਾਂ ਉਨ੍ਹਾਂ ਦੀ ਭੰਨ ਕਰਨ ਬਾਰੇ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਸੂਬਾ ਸਰਕਾਰ ਨੂੰ ਇਹ ਹਦਾਇਤਾਂ ਦੇਣ ਦੀ ਮੰਗ ਕੀਤੀ ਸੀ ਕਿ ਅਧਿਕਾਰੀ ਅਜਿਹੀਆਂ ਗਤੀਵਿਧੀਆਂ ਰੋਕਣ ਲਈ ਉਚਿਤ ਕਦਮ ਚੁੱਕੇ।ਪੰਜਾਬ ਤੇ ਹਰਿਆਣਾ ’ਚ ਵੱਡੀ ਗਿਣਤੀ ਵਿੱਚ ਘਟ ਗਏ ‘ਰਿਲਾਇੰਸ ਜਿਓ’ ਦੇ ਖਪਤਕਾਰ ਖੇਤੀ ਸੁਧਾਰਾਂ ਦੇ ਨਾਂ ’ਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ‘ਕਾਲੇ ਕਾਨੂੰਨਾਂ’ ਦਾ ਰੋਹ ਸ਼ੁਰੂ ਹੋਣ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਡੇ ਟੈਲੀਕਾਮ ਆਪਰੇਟਰ ‘ਰਿਲਾਇੰਸ ਜਿਓ’ ਦੇ ਖਪਤਕਾਰਾਂ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ।।।

About admin

error: Content is protected !!