Home / ਹੋਰ ਖਬਰਾਂ / ਪ੍ਰਧਾਨ ਮੰਤਰੀ ਦੇ ਰਹਿਣ ਬਾਰੇ ਜਾਣੋ

ਪ੍ਰਧਾਨ ਮੰਤਰੀ ਦੇ ਰਹਿਣ ਬਾਰੇ ਜਾਣੋ

ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੇ ਜੀਵਨ ਬਾਰੇ ਜਾਣਦੇ ਹਾਂ ਕੀ ਕੀ ਸ਼ੌਕ ਹੈ ਤੇ ਕਿਸ ਤਰ੍ਹਾਂ ਉਹ ਰਹਿੰਦੇ ਹਨ ਕਿਸ ਤਰ੍ਹਾਂ ਦਾ ਪਹਿਰਾਵਾ ਪਾਉਂਦੇ ਹਨ। ਕਿਸ ਤਰ੍ਹਾਂ ਉਹ ਚਾਹ ਦੇ ਕੱਪ ਤੋਂ ਪ੍ਰਧਾਨ ਮੰਤਰੀ ਦਾ ਸਫਰ ਤੈਅ ਕਰਦੇ ਹਨ। ਦੱਸ ਦਈਏ ਕਿ ਕਿਸਾਨ ਘੋਲ ਕਾਰਨ ਇਸ ਸਮੇ ਮੋਦੀ ਦੀ ਹਰ ਪਾਸ ਕਲਾਸ ਲੱਗ ਰਹੀ ਹੈ।। ਨਰਿੰਦਰ ਦਾਮੋਦਰਦਾਸ ਮੋਦੀ ਭਾਰਤ ਦੇ 15ਵੇਂ ਪ੍ਰਧਾਨ ਮੰਤਰੀ ਹਨ। ਇਹ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਭਾਰਤ ਦੇ ਹੁਣ ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਵਿਚੋਂ ਨਰਿੰਦਰ ਦਾਮੋਦਰਦਾਸ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਕਿ ਸਭ ਤੋਂ ਜ਼ਿਆਦਾ ਦੇਸ਼ਾਂ ਵਿੱਚ ਗਏ ਹਨ।ਦੱਸ ਦਈਏ ਕਿ ਨਰਿੰਦਰ ਮੋਦੀ ਦਾ ਜਨਮ 17 ਸਤੰਬਰ, 1950 ਨੂੰ ‘ਵਡਨਗਰ’ ਜੋ ਉਸ ਵੇਲੇ ਬੰਬਈ ਰਾਜ ਦਾ ਹਿੱਸਾ ਹੁੰਦਾ ਸੀ, ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂਅ ਦਾਮੋਦਰ ਦਾਸ ਮੂਲਚੰਦ ਮੋਦੀ ਹੈ ਅਤੇ ਉਹਨਾਂ ਦੀ ਮਾਤਾ ਦਾ ਨਾਂਅ ਹੀਰਾ ਬੇਨ ਹੈ। ਉਹਨਾਂ ਦੇ ਤਿੰਨ ਭਰਾ ਸੋਮਾ ਮੋਦੀ, ਪ੍ਰਲਾਦ ਮੋਦੀ ਅਤੇ ਪੰਕਜ ਮੋਦੀ ਹਨ। ਉਹਨਾਂ ਦੇ ਭਰਾ ਸੋਮਾ ਮੋਦੀ ਇੱਕ ਸੇਵਾਮੁਕਤ ਸਿਹਤ ਅਫਸਰ ਹਨ ਅਤੇ ਭਰਾ ਪੰਕਜ ਮੋਦੀ ਸੂਚਨਾ ਵਿਭਾਗ ਗਾਂਧੀਨਗਰ ਵਿਖੇ ਕੰਮ ਕਰਦੇ ਹਨ। ਨਰਿੰਦਰ ਮੋਦੀ ਦਾ ਵਿਆਹ 13 ਸਾਲ ਦੀ ਉਮਰ ਵਿੱਚ ਜਸੋਦਾ ਬੇਨ ਨਾਲ ਹੋਇਆ ਸੀ ਪਰ ਉਸ ਨਾਲ ਉਹਨਾਂ ਨੇ ਆਪਣਾ ਵਿਆਹੁਤਾ ਜੀਵਨ ਬਤੀਤ ਨਹੀਂ ਕੀਤਾ। 17 ਸਾਲ ਦੀ ਉਮਰ ਵਿੱਚ ਹੀ ਨਰਿੰਦਰ ਮੋਦੀ ਨੇ ਆਪਣਾ ਘਰ ਛੱਡ ਦਿੱਤਾ ਸੀ। ਨਰਿੰਦਰ ਮੋਦੀ ਨੇ ਸਕੂਲ ਪੱਧਰ ਦੀ ਸਿੱਖਿਆ ਵਡਨਗਰ ਦੇ ਪ੍ਰਾਇਮਰੀ ਸਕੂਲ ਕੁਮਾਰਸ਼ਾਲਾ ਤੋਂ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਉਹਨਾਂ ਨੇ ਗੁਜਰਾਤ ਯੂਨੀਵਰਸਿਟੀ ਤੋਂ ਬੀ.ਏ. ਪੱਧਰ ਦੀ ਸਿੱਖਿਆ ਹਾਸਲ ਕੀਤੀ। ਉਹਨਾਂ ਨੇ ਦੇਸ਼ ਭਰ ਵਿੱਚ ਲਗਭਗ 400 ਤੋਂ ਵੱਧ ਵੱਡੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਅਤੇ 3 ਲੱਖ ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕੀਤਾ। ਚੋਣਾਂ ਜਿੱਤਣ ਲਈ ਉਹਨਾਂ ਨੇ ਗੁਜਰਾਤ ਦੇ ਵਿਕਾਸ ਨੂੰ ‘ਗੁਜਰਾਤ ਮਾਡਲ’ ਵਜੋਂ ਦੇਸ਼ ਦੇ ਸਾਹਮਣੇ ਪੇਸ਼ ਕੀਤਾ ਅਤੇ ਦੇਸ਼ ਦੇ ਵਿਕਾਸ ਨੂੰ ਚੋਣਾਂ ਲਈ ਮੁੱਖ ਏਜੰਡਾ ਬਣਾਇਆ।।।। ਪਰ ਹਿੰਦੂ ਵੋਟ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਹਿੰਦੂ ਵੋਟ ਬੈਕ ਨੂੰ ਖੁਸ਼ ਕਰਨ ਲਈ ਕਈ ਕੰਮ ਕੀਤੇ ਪਰ ਘੱਟ ਗਿਣਤੀ ਦੇ ਲੋਕਾਂ ਨੂੰ ਉਨ੍ਹਾਂ ਨੇ ਕੋਈ ਫਾਇਦਾ ਅਜੇ ਤੱਕ ਨਹੀ ਕੀਤਾ ਹੈ।।।।

About admin

error: Content is protected !!