Home / ਵੀਡੀਓ / ਦੋ ਸਾਲਾਂ ਦੀ ਬੱਚੀ ਦੀ ਮਾਂ ਦੀ ਇੰਟਰਵਿਊ ਜਰੂਰ ਸੁਣੋ

ਦੋ ਸਾਲਾਂ ਦੀ ਬੱਚੀ ਦੀ ਮਾਂ ਦੀ ਇੰਟਰਵਿਊ ਜਰੂਰ ਸੁਣੋ

ਖੇਤੀ ਕਾਨੂੰਨਾਂ ਦੇ ਰੋਹ ਵਜੋਂ ਵਿੱਢੇ ਗਏ ਕਿਸਾਨੀ ਘੋਲ ਨੂੰ ਮਜ਼ਬੂਤ ਕਰਨ ਲਈ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਉਥੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਰਤਸਰ ਵੱਲੋਂ ਵੀ ਦਿੱਲੀ ਵਿਖੇ ਗਿਰਫ਼ਤਾਰੀਆਂ ਦੇਣ ਲਈ ਜਥੇ ਭੇਜੇ ਜਾ ਰਹੇ ਹਨ ਪਰ ਬੀਤੇ ਦਿਨੀਂ ਦਿੱਲੀ ਪੁਲਸ ਨੇ 2 ਸਾਲ ਦੀ ਧੀ ਯਸਮੀ ਸਮੇਤ 25 ਔਰਤਾਂ ਦੇ ਇਕ ਜਥੇ ਨੂੰ ਦਿੱਲੀ ਵਿਚ ਚਾਣਕਿਆਪੁਰੀ ਨੇੜੇ ਹਿ ਰਾ ਸ ਤ ਵਿਚ ਲੈ ਲਿਆ ਅਤੇ ਕਿਸੇ ਵੱਖਰੀ ਥਾਂ ’ਤੇ ਲਿਜਾ ਕੇ ਛੱਡ ਦਿੱਤਾ।। ਦੱਸ ਦਈਏ ਕਿ ਇਥੇ ਹੀ ਬਸ ਨਹੀਂ, ਪੁਲਸ ਨੇ ਇਨ੍ਹਾਂ ਔਰਤਾਂ ਨੂੰ ਟੈਂਪੂ ਟਰੈਵਲਰ ‘ਤੇ ਲੱਗੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡੇ ਹਟਾਉਣ ਲਈ ਵੀ ਆਖਿਆ ਪਰ ਜਦੋਂ ਇਨ੍ਹਾਂ ਔਰਤਾਂ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਚੁੱਕ ਲੈ ਲਿਆ। ਇਸ ਸਬੰਧੀ ਜਦੋਂ 2 ਸਾਲ ਦੀ ਧੀ ਯਸਮੀ ਕੌਰ ਦੀ ਮਾਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਦਿੱਲੀ ਪੁਲਸ ਨੇ ਸਾਨੂੰ ਤਗ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜਦਕਿ ਸਾਡੇ ਨਾਲ 2 ਸਾਲ ਦੀ ਛੋਟੀ ਵੀ ਮੌਜੂਦ ਸੀ। ਦੱਸ ਦਈਏ ਕਿ ਦਿੱਲੀ ਚ ਕਿਸਾਨਾਂ ਨੂੰ ਤਿੰਨ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਕੇਦਰ ਦੀ ਸਰਕਾਰ ਬੋਲੀ ਬਣੀ ਹੋਈ ਹੈ ਉਸ ਦੇ ਕੰਨ ਤੇ ਜੂੰ ਨਹੀ ਸਰਕ ਰਹੀ ਹੈ। ਦੱਸਣਯੋਗ ਹੈ ਕਿ ਕਿਸਾਨੀ ਘੋਲ ਦੇ ਦੌਰਾਨ ਤਿੰਨ ਸੌ ਤੋਂ ਜਿਆਦਾ ਕਿਸਾਨ ਰੱਬ ਨੂੰ ਪਿਆਰੇ ਹੋ ਗਏ ਹਨ। ਪਰ ਸਰਕਾਰ ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਕਿਉਂਕਿ ਕੇਦਰ ਸਰਕਾਰ ਇਹ ਗੱਲ ਸਮਝ ਕੇ ਰਾਜੀ ਹੀ ਨਹੀ ਐ।। ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ।। ।

About admin

error: Content is protected !!