Home / ਹੋਰ ਖਬਰਾਂ / ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਵੱਡਾ ਕਾਰਜ

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦਾ ਵੱਡਾ ਕਾਰਜ

ਦੇਸ਼ ’ਚ ਕਿਡਨੀ ਫੇਲ੍ਹ ਹੋਣ ਦੀਆਂ ਦਿੱਕਤ ਆਵਾਂ ਦੁੱਗਣੀ ਰਫ਼ਤਾਰ ਨਾਲ ਵਧ ਰਹੀਆਂ ਹਨ। ਇੰਨਾ ਹੀ ਨਹੀਂ ਕਿਡਨੀ ਡਾਇਲਸਿਸ ਲਈ ਜ਼ਿਆਦਾਤਰ ਪ੍ਰਾਈਵੇਟ ਹਸਪ ਤਾਲਾਂ ’ਚ ਪੈਸਾ ਬਹੁਤ ਜ਼ਿਆਦਾ ਲੱਗਦਾ ਹੈ। ਹੁਣ ਦਿੱਲੀ ਵਿਚ ਦੇਸ਼ ਦਾ ਪਹਿਲਾ ਹਾਈਟੈੱਕ ਸਹੂਲਤਾਂ ਨਾਲ ਲੈੱਸ ਕਿਡਨੀ ਡਾਇਲਸਿਸ ਹਸ ਪਤਾਲ ਖੋਲ੍ਹਿਆ ਗਿਆ ਹੈ, ਜਿਸ ’ਚ ਇ ਲਾਜ ਪੂਰੀ ਤਰ੍ਹਾਂ ਮੁਫ਼ਤ ਹੋਵੇਗਾ। ਦਰਅਸਲ ਇਹ ਹੌਸਪੀਟਲ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਵਲੋਂ ਦਿੱਲੀ ਦੇ ਬਾਲਾ ਸਾਹਿਬ ਗੁਰਦੁਆਰੇ ਦੇ ਇਕ ਹਿੱਸੇ ਵਿਚ ਖੋਲ੍ਹਿਆ ਗਿਆ ਹੈ। ਇਸ ਹਸ ਪਤਾਲ ਦਾ ਨਾਂ ਗੁਰੂ ਹਰੀਕਿਸ਼ਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ ਐਂਡ ਰਿਸਰਚ ਕਿਡਨੀ ਡਾਇਲਸਿਸ ਹੈ, ਜਿਸ ਦਾ ਉਦਘਾਟਨ ਅੱਜ ਹੋਇਆ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਭਾਰਤ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹੌਸਪੀਟਲ ’ਚ ਕੋਈ ਬਿਲਿੰਗ ਕਾਊਂਟਰ ਨਹੀਂ ਹੋਵੇਗਾ। ਦੇਸ਼ ਦੇ ਤਕਨੀਕੀ ਰੂਪ ਨਾਲ ਅਤਿ-ਆਧੁਨਿਕ ਕਿਡਨੀ ਡਾਇਲਸਿਸ ਸੈਟਰ ’ਚ ਸਿਹਤ ਨਾਲ ਸੰਬੰਧਤ ਹਰ ਤਰ੍ਹਾਂ ਦੀਆਂ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ। ਨਾਲ ਹੀ ਗੁਰੂ ਕਾ ਲੰਗਰ ਦੀ ਸੇਵਾ ਵੀ। ਮਨੁੱਖਤਾ ਦੀ ਸੇਵਾ ’ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਇਕ ਹੋਰ ਕਦਮ ਹੈ। ਸਿਰਫ਼ ਬੀਮਾਰ ਵਿਅਕਤੀਆਂ ਲਈ ਰਜਿਸਟ੍ਰੇਸ਼ਨ ਕਾਊਂਟਰ ਹੋਵੇਗਾ। ਕਿਸੇ ਤੋਂ ਇਕ ਵੀ ਪੈਸਾ ਨਹੀਂ ਲਿਆ ਜਾਵੇਗਾ। ਸਿਰਸਾ ਨੇ ਦੱਸਿਆ ਕਿ ਇਸ ਹੌਸਪੀਟਲ ’ਚ ਵਿਅਕਤੀਆਂ ਲਈ 100 ਬੈੱਡ ਅਤੇ ਇਲੈਕਟ੍ਰਿਕ ਚੇਅਰ ਵੀ ਹਨ। ਡਾਇਲਸਿਸ ਦੌਰਾਨ ਜੇਕਰ ਕੋਈ ਵਿਅਕਤੀ ਬੈੱਡ ’ਤੇ ਪਰੇ ਸ਼ਾਨੀ ਮਹਿਸੂਸ ਕਰਦਾ ਹੈ ਤਾਂ ਉਹ ਚੇਅਰ ’ਤੇ ਵੀ ਬੈਠ ਸਕਦਾ ਹੈ। ਇੱਥੇ ਲਾਈਆਂ ਗਈਆਂ ਮਸ਼ੀਨਾਂ ਆਧੁਨਿਕ ਹੋਣ ਦੇ ਨਾਲ ਹੀ ਨਵੀਨਤਮ ਤਕਨਾਲੋਜੀ ਨਾਲ ਲੈੱਸ ਹਨ। ਸਿਰਸਾ ਨੇ ਅੱਗੇ ਦੱਸਿਆ ਕਿ ਇਸ ਹੌਸਪੀਟਲ ’ਚ ਦੇਸ਼ ਦੇ ਕਿਸੇ ਵੀ ਕੋਨੇ ਤੋਂ ਆ ਕੇ ਵਿਅਕਤੀ ਡਾਇਲਸਿਸ ਕਰਵਾ ਸਕਣਗੇ। ਇਕ ਦਿਨ ’ਚ ਕਰੀਬ 500 ਵਿਅਕਤੀਆਂ ਦੇ ਕਿਡਨੀ ਡਾਇਲਸਿਸ ਦੀ ਸਹੂਲਤ ਹੋਵੇਗੀ। ਇਕ ਵਿਅਕਤੀ ਦਾ ਡਾਇਲਸਿਸ ਕਰੀਬ 3-4 ਘੰਟੇ ਚੱਲਦਾ ਹੈ, ਅਜਿਹੇ ਵਿਚ 100 ਬੈੱਡਾਂ ’ਤੇ ਵਾਰੀ-ਵਾਰੀ ਲੋਕ ਇ ਲਾ ਜ ਕਰਵਾ ਸਕਣਗੇ।

About admin

error: Content is protected !!