Home / ਵੀਡੀਓ / ਦਿੱਲੀ ਤੋਂ ਆਈ ਇਹ ਵੱਡੀ ਖਬਰ

ਦਿੱਲੀ ਤੋਂ ਆਈ ਇਹ ਵੱਡੀ ਖਬਰ

ਦਿੱਲੀ ਪੁਲਸ ਨੇ ਹੁਣ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ ਜਿਨ੍ਹਾਂ ਨੂੰ ਲਾਲਾ ਕਿਲੇ ਵਾਲੇ ਦਿਨ ਨਾਲ ਦੱਸਿਆ ਜਾ ਰਿਹਾ ਹੈ। ਪਰ ਉੱਧਰ ਦੂਜੇ ਪਾਸੇ ਉਨ੍ਹਾਂ ਵਿਅਕਤੀਆਂ ਵੱਲੋਂ ਸਾਫ ਮਨਾ ਕੀਤਾ ਗਿਆ ਹੈ ਕਿ ਪੁਲਸ ਝੂਠ ਦਾ ਸਹਾਰਾ ਨਾ ਲਵੇ।। ਵੱਡੇ ਆਗੂ ਰੂਲਦੂ ਸਿੰਘ ਨੇ ਕਿਹਾ ਕਿ ਮੈਂ ਤਾਂ ਲਾਲ ਕਿਲ੍ਹੇ ਗਿਆ ਹੀ ਨਹੀਂ, ਭਾਵੇਂ ਚੈੱਕ ਕਰ ਲੋ ਮੇਰੀਆਂ ਮੋਬਾਈਲ ਲੋਕੇਸ਼ਨਾਂ, ਬਾਕੀ ਪਰਚੇ ਪੁਰਚੇ ਤੋਂ ਨੀ ਮੈਂ ਡਰਦਾ।। ਦੱਸ ਦਈਏ ਕਿ ਪੰਜਾਬੀ ਗਾਇਕ ਇੰਦਰਜੀਤ ਨਿੰਕੂ ਦਾ ਵੀ ਨਾਮ ਆ ਰਿਹਾ ਪਰ ਉਨ੍ਹਾਂ ਨੇ ਵੀ ਲਾਇਵ ਹੋ ਕੇ ਸਾਫ ਮਨ੍ਹਾ ਕਰ ਦਿੱਤਾ ਹੈ।। ਦੱਸ ਦਈਏ ਕਿ ਉਧਰ ਦੂਜੇ ਪਾਸੇ ਇਸ ਗੱਲ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਚੜੂਨੀ ਨੇ ਫੇਸਬੁੱਕ ਅਕਾਉਂਟ ਤੇ ਵੀਡੀਓ ਪਾ ਕੇ ਐਲਾਨ ਕੀਤਾ ਹੈ ਕਿ ਦਿੱਲੀ ਪੁਲਸ ਵੱਲੋਂ ਨੋਟਿਸ ਆਉਣ ਉੱਤੇ ਕਿਸਾਨ ਪੇਸ਼ ਨਾ ਹੋਵੇ ਕਿਉਂਕਿ ਇਸ ਤਰੀਕੇ ਨਾਲ ਪੁਲਸ ਕਿਸਾਨਾਂ ਨੂੰ ਫ ੜ ਰਹੀ ਹੈ। ਜੇ ਦਿੱਲੀ ਪੁਲਸ ਵਾਲੇ ਕਿਸੇ ਦੇ ਘਰ ਉੱਤੇ ਆਉਦੇ ਹਨ ਤਾਂ ਉਨ੍ਹਾਂ ਦਾ ਘਿਰਾ ਓ ਕੀਤਾ ਜਾਵੇ। ਪੁਲਸ ਵਾਲਿਆਂ ਨੂੰ ਉੱਥੇ ਹੀ ਬੈਠਾ ਲਿਆ ਜਾਵੇ ਤੇ ਸੇਵਾ ਕੀਤੀ ਜਾਵੇ ਪਰ ਕਿਸੇ ਤਰ੍ਹਾਂ ਦੀ ਕੋਈ ਗਲਤ ਕਾਰਵਾਈ ਨਾ ਕੀਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਲੀ ਪੁਲਸ ਦਾ ਪਿੰਡ ਵਿੱਚ ਨਾ ਵੜਨ ਦੇ ਭਰੋਸੇ ਨਾਲ ਹੀ ਉਸ ਅਧਿਕਾਰੀ ਨੂੰ ਛੱਡਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਘਿਰਾਓ ਕੀਤੇ ਅਧਿਕਾਰੀਆਂ ਨਾਲ ਕੁੱਝ ਨਾ ਕੀਤਾ ਜਾਵੇ।।
ਗੁਰਨਾਮ ਸਿੰਘ ਚੜੂਨੀ ਨੇ ਇਸ ਐਕਸ਼ਨ ਦੀ ਵਜ੍ਹਾ ਦੱਸਦਿਆਂ ਕਿਹਾ ਹੈ ਕਿ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਨੇ ਹੱਦ ਤੋਂ ਵੱਧ ਗਿਰ ਗਈ ਹੈ । ਖੇਤੀ ਕਾਨੂੰਨਾਂ ਕਰਕੇ ਕਿਸਾਨਾਂ ਲਗਾਤਾਰ 86ਵੇਂ ਦਿਨ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਦੱਸ ਦਈਏ ਕਿ ਦਿੱਲੀ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ।

About admin

error: Content is protected !!