Home / ਵੀਡੀਓ / ਤੋਮਰ ਦਾ ਆਇਆ ਇਹ ਵੱਡਾ ਬਿਆਨ

ਤੋਮਰ ਦਾ ਆਇਆ ਇਹ ਵੱਡਾ ਬਿਆਨ

ਦਿੱਲੀ ਦੀਆਂ ਸਰੱਹਦਾਂ ‘ਤੇ ਕਿਸਾਨਾਂ ਦਾ ਇਕੱਠ ਲਗਾਤਾਰ ਵੱਧ ਰਿਹਾ ਹੈ। ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਰੋਹ ਵਜੋਂ ਦਿੱਲੀ ਸਰਹੱਦ ‘ਤੇ ਲੰਬੇ ਸਮੇਂ ਤੋਂ ਚੱਲ ਰਹੇ ਕਿਸਾਨ ਘੋਲ ਦੇ ਵਿਚਕਾਰ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਐਤਵਾਰ ਨੂੰ ਕਿਹਾ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ। ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਕਾਨੂੰਨਾਂ ਵਿੱਚ ਕਿਸਾਨਾਂ ਉਲਟ ਕੀ ਹੈ ਅਤੇ ਸਰਕਾਰ ਇਨ੍ਹਾਂ ਵਿੱਚ ਸੋਧ ਕਰਨ ਲਈ ਤਿਆਰ ਹੈ। ਦੱਸ ਦਈਏ ਕਿ ਤੋਮਰ ਨੇ ਗਵਾਲੀਅਰ ‘ਚ ਕਿਹਾ, “ਕੇਂਦਰ ਸਰਕਾਰ ਨੇ ਕਿਸਾਨ ਸੰਗਠਨਾਂ ਨਾਲ ਸੰਵੇਦਨਸ਼ੀਲਤਾ ਨਾਲ 12 ਦੌਰ ਕੀਤੇ ਹਨ, ਪਰ ਗੱਲਬਾਤ ਦਾ ਫੈਸਲਾ ਉਦੋਂ ਹੁੰਦਾ ਹੈ ਜਦੋਂ ਇਤ ਰਾਜ਼ ਦੱਸਿਆ ਜਾਂਦਾ ਹੈ। ਇਹ ਨਹੀਂ ਕਿ ਭੀੜ ਇਕੱਠੀ ਹੁੰਦੀ ਹੈ ਅਤੇ ਕਾਨੂੰਨ ਨੂੰ ਹਟਾ ਦਿੱਤਾ ਜਾਂਦਾ ਹੈ।” ਖੇਤੀਬਾੜੀ ਮੰਤਰੀ ਨੇ ਕਿਹਾ, “ਕਿਸਾਨ ਜੱਥੇਬੰਦੀਆਂ ਦੱਸਣ ਕਿ ਇਨ੍ਹਾਂ ਨਵੇਂ ਕਾਨੂੰਨਾਂ ਵਿੱਚ ਕਿਸਾਨੀ ਉਲਟ ਕੀ ਹੈ? ਪਰ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦਾ।” ਤੋਮਰ ਨੇ ਕਿਹਾ ਕਿ ਕਿਸਾਨ ਸੰਗਠਨ ਸਾਨੂੰ ਦੱਸੇ ਕਿ ਉਹ ਕਿਹੜੇ ਪ੍ਰਬੰਧ ਹਨ ਜੋ ਕਿਸਾਨਾਂ ਦੇ ਉਲਟ ਹਨ? ਸਰਕਾਰ ਇਸ ਨੂੰ ਸਮਝਣ ਲਈ ਤਿਆਰ ਹੈ ਅਤੇ ਸੋਧਾਂ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਅੱਜ ਵੀ ਕਿਸਾਨਾਂ ਦੇ ਹਿੱਤਾਂ ਦੇ ਮੁੱਦੇ ‘ਤੇ ਸੋਧਾਂ ਕਰਨ ਲਈ ਤਿਆਰ ਹੈ ਅਤੇ ਖ਼ੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਹ ਗੱਲ ਕਹੀ ਹੈ। ਦੱਸ ਦਈਏ ਕਿ ਨਵੀਂ ਦਿੱਲੀ ਚ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਤਿੰਨ ਵੱਖ-ਵੱਖ ਖੇਤੀ ਕਾਨੂੰਨਾਂ ਬਾਰੇ ਰਾਜਧਾਨੀ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਅੰਦੋਲਨ ਕਰ ਰਹੇ ਹਨ। ਇਸ ਦਰਮਿਆਨ ਐਨਡੀਐਮਸੀ ਕਨਵੈਨਸ਼ਨ ਸੈਂਟਰ ਵਿਖੇ ਐਤਵਾਰ ਨੂੰ ਹੋਈ ਬੀਜੇਪੀ ਦੇ ਰਾਸ਼ਟਰੀ ਕਾਰਕੁਨਾਂ ਦੀ ਬੈਠਕ ਹੋਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਇਸ ਬੈਠਕ ਨੂੰ ਸੰਬੋਧਨ ਕੀਤਾ। ਦੱਸਣਯੋਗ ਹੈ ਕਿ ਇਸ ਘੋਲ ਨੂੰ ਦਿੱਲੀ ਚ ਲੱਗਭਗ ਤਿੰਨ ਮਹੀਨੇ ਹੋਣ ਵਾਲੇ ਹੋ ਗਏ ਹਨ ਪਰ ਅਜੇ ਤੱਕ ਕੇਂਦਰ ਸਰਕਾਰ ਬੋਲੀ ਗੂੰਗੀ ਬਣੀ ਹੋਣੀ ਹੈ।।

About admin

error: Content is protected !!