Home / ਵੀਡੀਓ / ਟਰੰਪ ਬਾਰੇ ਆਈ ਵੱਡੀ ਤਾਜਾ ਖਬਰ

ਟਰੰਪ ਬਾਰੇ ਆਈ ਵੱਡੀ ਤਾਜਾ ਖਬਰ

ਇਸ ਵੇਲੇ ਇੱਕ ਵੱਡੀ ਖ਼ਬਰ ਸ਼ੋਸ਼ਲ ਮੀਡੀਆ ਦੇ ਹਵਾਲੇ ਤੋਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਬਾਰੇ ਆ ਰਹੀ ਹੈ ਜਿਵੇਂ ਕਿ ਟ੍ਰੰਪ ਵੀ ਬੇਤੁਕੇ ਅਤੇ ਇਧਰ ਉਧਰ ਦੇ ਬਿਆਨ ਵਿੱਚ ਮਸ਼ਹੂਰ ਹੈ ਠੀਕ ਉਸੇ ਤਰਾਂ ਉਸਨੇ ਹੁਣ ਵੀ ਇੱਕ ਨਵੀਂ ਚਰਚਾ ਛੇੜੀ ਹੈ। ਟ੍ਰੰਪ ਨੇ ਹੁਣ ਤੋਂ ਕਰੀਬ 1 ਘੰਟਾ ਪਹਿਲਾਂ ਟਵੀਟ ਕੀਤਾ ਹੈ। ਜਿਸ ਦਾ ਸਕਰੀਨ ਸ਼ਾਟ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਇਸ ਟਵੀਟ ਵਿੱਚ ਟ੍ਰੰਪ ਲਿਖਦਾ ਹੈ ‘ਵੀ ਵਿੱਲ ਵਿੰਨ’ ਜਿਸ ਦਾ ਮਤਲਬ ਹੈ ਕਿ ਅਸੀਂ ਜਿੱਤਾਂਗੇ। ਪਰ ਹੁਣ ਇਹ ਟਵੀਟ ਉਸ ਵੇਲੇ ਕੀਤਾ ਗਿਆ ਹੈ ਜਦ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦੀ ਗਿਣਤੀ ਚੱਲ ਰਹੀ ਹੈ। ਉਹਨਾਂ ਦੇ ਇਸ ਟਵੀਟ ਦੀ ਹੁਣ ਵੱਖ ਵੱਖ ਤਰੀਕਿਆਂ ਨਾਲ ਚਰਚਾ ਸ਼ੁਰੂ ਹੋ ਗਈ ਹੈ। ਭਾਰਤ ਦੇ ਲੋਕ ਇਸ ਟਵੀਟ ਨੂੰ ਮਜਾਕੀਆ ਲਹਿਜੇ ਵਿੱਚ ਲੈਂਦੇ ਹੋਏ ਆਖ ਰਹੇ ਹਨ ਕਿ ਚੋਣਾਂ ਤਾਂ ਬਿਹਾਰ ਵਿੱਚ ਹਨ ਅਤੇ ਜਿੱਤਣ ਦਾ ਦਾਹਵਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਕਰ ਰਹੇ ਹਨ ਉਧਰ ਦੱਸ ਦੇਈਏ ਕਿ ਜੋਅ ਬਾਈਡਨ ਦੀ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਚੋਣ ਹੋ ਗਈ ਹੈ ਪਰ ਡੋਨਾਲਡ ਟਰੰਪ ਇਸ ਸੱਚਾਈ ਨੂੰ ਸਵੀਕਾਰ ਨਹੀਂ ਕਰ ਪਾ ਰਹੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਰੰਪ ਸੌਖੇ ਤਰੀਕੇ ਨਾਲ ਆਪਣਾ ਕਾਰਜਕਾਲ ਨਹੀਂ ਛੱਡਣਗੇ। ਇਸ ਸਬੰਧ ’ਚ ਮਾਹਿਰਾਂ ਅਤੇ ਸਾਬਕਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਟਰੰਪ ਕੁਝ ਅਜਿਹਾ ਕਰ ਸਕਦੇ ਹਨ, ਜਿਸ ਨਾਲ ਬਾਈਡਨ ਨੂੰ ਆਪਣੇ ਸ਼ੁਰੂਆਤੀ ਮਹੀਨਿਆਂ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਖਣੀ ਚਾਈਨਾ ਮੌਰਨਿੰਗ ਪੋਸਟ ਵਿਚ ਮਾਰਕ ਮੈਗਨੀਅਰ ਅਨੁਸਾਰ, ਕੋਰੋਨਾ ਲਾਗ ਅਤੇ ਅਮਰੀਕਾ ਦੀ ਆਰਥਿਕ ਸਥਿਤੀ ਲਈ ਬੀਜਿੰਗ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਟਰੰਪ ਆਪਣਾ ਅਹੁਦਾ ਛੱਡਣ ਤੋਂ ਪਹਿਲਾਂ ਚੀਨ ਨੂੰ ਵੱਡੇ ਝਟਕੇ ਦੇ ਸਕਦੇ ਹਨ। ਚੀਨ ਮੂਨ ਰਣਨੀਤੀਆਂ ਦੇ ਮੁੱਖੀ ਅਤੇ ਰਾਸ਼ਟਰੀ ਸੁੱਰਖਿਆ ਪਰਿਸ਼ਦ ਦੇ ਸਾਬਕਾ ਅਧਿਕਾਰੀ, ਜੈਫ ਮੂਨ ਨੇ ਕਿਹਾ, “ਟਰੰਪ ਨੇ ਕੋਵਿਡ -19 ਲਈ ਚੀਨ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਹੈ, ਇਸ ਲਈ ਸਵਾਲ ਇਹ ਹੈ ਕਿ ਇਸਦਾ ਕੀ ਅਰਥ ਹੈ?’’ ਮੈਂਗੀਰ ਲਿਖਦਾ ਹੈ ਕਿ ਟਰੰਪ ਪਹਿਲਾਂ ਤੋਂ ਕਮਜ਼ੋਰ ਅਮਰੀਕਾ-ਚੀਨ ਦੇ ਸਬੰਧਾਂ ਨੂੰ ਖ਼ਰਾਬ ਕਰਨ ਵਿਸ਼ਵਵਿਆਪੀ ਵਾਤਾਵਰਣ ਅਤੇ ਸਿਹਤ ਦੇ ਮੁੱਦਿਆਂ ‘ਤੇ ਦੁਵੱਲੇ ਸਹਿਯੋਗ ਨੂੰ ਬਿਹਤਰ ਬਣਾਉਣ ਵਾਲੇ ਬਾਈਡਨ ਪ੍ਰਸ਼ਾਸਨ ਦੇ ਇਸ ਕਦਮ ਨੂੰ ਕਮਜ਼ੋਰ ਕਰ ਸਕਦਾ ਹੈ।

About admin

error: Content is protected !!