Home / ਹੋਰ ਖਬਰਾਂ / ਚੰਡੀਗੜ੍ਹ ਵਰਗਾ ਪੰਜਾਬ ਦਾ ਇਹ ਇਤਿਹਾਸਕ ਪਿੰਡ

ਚੰਡੀਗੜ੍ਹ ਵਰਗਾ ਪੰਜਾਬ ਦਾ ਇਹ ਇਤਿਹਾਸਕ ਪਿੰਡ

ਅੰਮ੍ਰਿਤਸਰ ਦੇ ਪਿੰਡ ਮੱਲੂ ਨੰਗਲ ਨੂੰ ਪਿੰਡ ਦੀ ਪੰਚਾਇਤ ਅਤੇ ਨੌਜਵਾਨਾਂ ਵੱਲੋਂ ਚੰਡੀਗੜ੍ਹ ਵਰਗਾ ਬਣਾਉਣ ਦਾ ਸੁਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਕਰਾਂਗੇ ਹਰ ਯਤਨ :- ਸਰਪੰਚ ਰਾਜਬੀਰ ਕੌਰ””’ਜ਼ਿਲ੍ਹੇ ਦਾ ਰਾਜਾਸਾਂਸੀ ਹਲਕੇ ਅਧੀਨ ਆਉਂਦਾ ਪਿੰਡ ਇਨੀਂ ਦਿਨੀ ਚੰਡੀਗੜ੍ਹ ਦਾ ਭੁਲੇਖਾ ਪਾਉਂਦਾ ਨਜ਼ਰੀਂ ਪੈਂਦਾ ਹੈ। ਪਿੰਡ ਵਿੱਚ ਪਾਰਕ ਅਤੇ ਹਰਿਆਲੀ ਚੰਡੀਗੜ੍ਹ ਵਾਂਗ ਹੀ ਵਿਕਸਤ ਹੋ ਰਹੀ ਹੈ। ਪਿੰਡ ਦੀ ਦਿੱਖ ਨੂੰ ਚੰਡੀਗੜ੍ਹ ਵਾਂਗ ਬਣਾਉਣ ਲਈ ਪੰਚਾਇਤ ਦੇ ਨਾਲ ਪਿੰਡ ਵਾਸੀ ਅਤੇ ਐਨਆਰਆਈ ਭਰਪੂਰ ਯੋਗਦਾਨ ਪਾ ਰਹੇ ਹਨ।ਪਿੰਡ ਦੇ ਹਰੇ-ਭਰੇ ਹੋਣ ਬਾਰੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦਾ ਹਰ ਇੱਕ ਬਾਸ਼ਿੰਦਾ ਬਿਨਾਂ ਕਿਸੇ ਭੇਦਭਾਵ ਦੇ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਿੰਡ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ। ਹਰ ਇੱਕ ਵਿਅਕਤੀ ਪਿੰਡ ਨੂੰ ਚੰਡੀਗੜ੍ਹ ਵਰਗੀ ਦਿੱਖ ਦੇਣ ਲਈ ਵਚਨਬੱਧ ਹੈ।ਉਨ੍ਹਾਂ ਦੱਸਿਆ ਕਿ ਪਿੰਡ ਮੱਲੂ ਨੰਗਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਹੈ, ਜਿਥੇ ਵਿੱਚ ਕੋਈ ਵੀ ਨੌਜਵਾਨ ਨਸ਼ਾ ਨਹੀਂ ਕਰਦਾ, ਸਗੋਂ ਪਿੰਡ ਦੇ ਵਿਕਾਸ ਲਈ ਦਿਨ-ਰਾਤ ਲੱਗੇ ਰਹਿੰਦੇ ਹਨ। ਹੁਣ ਤਕ ਪਿੰਡ ਵਿੱਚ ਪੰਚਾਇਤ ਵੱਲੋਂ ਇੱਕ ਪਾਰਕ ਬਣਾਇਆ ਗਿਆ ਹੈ। ਬੱਚਿਆਂ ਲਈ ਵੀ ਇੱਕ ਪਾਰਕ ਉਸਾਰਿਆ ਜਾ ਰਿਹਾ ਹੈ। ਪਿੰਡ ਵਿੱਚ ਇੱਕ ਡਿਸਪੈਂਸਰੀ ਵੀ ਬਣਾਈ ਗਈ ਹੈ, ਜਿਥੇ ਪੜ੍ਹਨ ਲਈ ਭਰਪੂਰ ਕਿਤਾਬਾਂ ਹਨ।ਇਸਤੋਂ ਇਲਾਵਾ ਪਿੰਡ ਵਿੱਚ ਇੱਕ ਛੱਪੜ ਹੈ, ਜਿਸ ਨੂੰ ਝੀਲ ਦਾ ਰੂਪ ਦੇਣ ਲਈ ਕੰਮ ਚੱਲ ਰਿਹਾ ਹੈ ਅਤੇ ਛੇਤੀ ਹੀ ਪੂਰਾ ਹੋ ਜਾਵੇਗਾ। ਨੌਜਵਾਨਾਂ ਲਈ ਇੱਕ ਓਪਨ ਜ਼ਿੰਮ ਵੀ ਖੋਲ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ। ਇਸਤੋਂ ਇਲਾਵਾ ਵੱਖ ਵੱਖ ਥਾਂਵਾਂ ‘ਤੇ ਦਰੱਖਤ ਵੀ ਲਾਏ ਜਾ ਰਹੇ ਹਨ।

About admin

error: Content is protected !!