Home / ਵੀਡੀਓ / ਗੁਰਨਾਮ ਚੜੂਨੀ ਨੇ ਕਹੀ ਵੱਡੀ ਗੱਲ

ਗੁਰਨਾਮ ਚੜੂਨੀ ਨੇ ਕਹੀ ਵੱਡੀ ਗੱਲ

ਭਾਰਤੀ ਕਿਸਾਨ ਯੂਨੀਅਨ ਦੀ ਹਰਿਆਣਾ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਵੱਡਾ ਐਲਾਨ ਕਰ ਦਿੱਤਾ ਹੈ। ਚੜੂਨੀ ਨੇ ਫੇਸਬੁੱਕ ਅਕਾਉਂਟ ਤੇ ਵੀਡੀਓ ਪਾ ਕੇ ਐਲਾਨ ਕੀਤਾ ਹੈ ਕਿ ਦਿੱਲੀ ਪੁਲਸ ਵੱਲੋਂ ਨੋਟਿਸ ਆਉਣ ਉੱਤੇ ਕਿਸਾਨ ਪੇਸ਼ ਨਾ ਹੋਵੇ ਕਿਉਂਕਿ ਇਸ ਤਰੀਕੇ ਨਾਲ ਪੁਲਸ ਕਿਸਾਨਾਂ ਨੂੰ ਫ ੜ ਰਹੀ ਹੈ। ਜੇ ਦਿੱਲੀ ਪੁਲਸ ਵਾਲੇ ਕਿਸੇ ਦੇ ਘਰ ਉੱਤੇ ਆਉਦੇ ਹਨ ਤਾਂ ਉਨ੍ਹਾਂ ਦਾ ਘਿਰਾ ਓ ਕੀਤਾ ਜਾਵੇ। ਪੁਲਸ ਵਾਲਿਆਂ ਨੂੰ ਉੱਥੇ ਹੀ ਬੈਠਾ ਲਿਆ ਜਾਵੇ ਤੇ ਸੇਵਾ ਕੀਤੀ ਜਾਵੇ ਪਰ ਕਿਸੇ ਤਰ੍ਹਾਂ ਦੀ ਕੋਈ ਗਲਤ ਕਾਰਵਾਈ ਨਾ ਕੀਤੀ ਜਾਵੇ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਲੀ ਪੁਲਸ ਦਾ ਪਿੰਡ ਵਿੱਚ ਨਾ ਵੜਨ ਦੇ ਭਰੋਸੇ ਨਾਲ ਹੀ ਉਸ ਅਧਿਕਾਰੀ ਨੂੰ ਛੱਡਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਘਿਰਾਓ ਕੀਤੇ ਅਧਿਕਾਰੀਆਂ ਨਾਲ ਕੁੱਝ ਨਾ ਕੀਤਾ ਜਾਵੇ।। ਗੁਰਨਾਮ ਸਿੰਘ ਚੜੂਨੀ ਨੇ ਇਸ ਐਕਸ਼ਨ ਦੀ ਵਜ੍ਹਾ ਦੱਸਦਿਆਂ ਕਿਹਾ ਹੈ ਕਿ 26 ਜਨਵਰੀ ਦੀ ਟਰੈਕਟਰ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਨੇ ਹੱਦ ਤੋਂ ਵੱਧ ਗਿਰ ਗਈ ਹੈ । 307 ਦੇ ਪਰਚੇ ਪਾ ਕੇ ਬਹੁਤ ਸਾਰੇ ਕਿਸਾਨਾਂ ਨੂੰ ਪਹਿਲਾਂ ਹੀ ਅੰਦਰ ਡੱਕਿਆ ਹੋਇਆ ਹੈ। ਇੱਥੋਂ ਤੱਕ ਕੇ ਟਰੈਕਟਰ ਵੀ ਪੁਲਸ ਨੇ ਆਪਣੇ ਕਬਜ਼ੇ ਵਿੱਚ ਲਏ ਹੋਏ ਹਨ। ਹਾਲੇ ਵਿੱਚ ਵੀ ਬਹੁਤ ਸਾਰੇ ਕਿਸਾਨਾਂ ਨੂੰ ਨੋਟਿਸ ਆ ਰਹੇ ਹਨ। ਜਦੋਂ ਕਿਸਾਨ ਨੋਟਿਸ ਉੱਤੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਫੜ ਕੇ ਉੱਥੇ ਹੀ ਬੈਠਾ ਲੈਂਦੇ ਹਨ। ਕਈ ਤਰ੍ਹਾਂ ਦੇ ਫੇਕ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ। ਵੀਡੀਓ ਵਿੱਚ ਜਿਸ ਸ਼ਖ਼ਸ ਜਾਂ ਗੱਡੀ ਦੀ ਫ਼ੋਟੋ ਆ ਗਈ, ਉਸ ਨੂੰ ਨੋਟਿਸ ਭੇਜੇ ਜਾ ਰਹੇ ਹਨ। ਕਈਆਂ ਨੂੰ ਘਰ ਤੋਂ ਆ ਕੇ ਚੁੱਕਿਆ ਜਾ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਹੈ ਕਿ ਦਿੱਲੀ ਪੁਲਸ ਦੇ ਇਸ ਫੈਸਲੇ ਦੇ ਰੋਸ ਵਿੱਚ ਇਨ੍ਹਾਂ ਦਾ ਘਿਰਾਓ ਕਰਨਾ ਸ਼ੁਰੂ ਕੀਤਾ ਜਾਵੇ। ਖੇਤੀ ਕਾਨੂੰਨਾਂ ਕਰਕੇ ਕਿਸਾਨਾਂ ਲਗਾਤਾਰ 86ਵੇਂ ਦਿਨ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਦੱਸ ਦਈਏ ਕਿ ਦਿੱਲੀ ਤਿੰਨ ਮਹੀਨੇ ਪੂਰੇ ਹੋਣ ਵਾਲੇ ਹਨ।

About admin

error: Content is protected !!