Home / ਵੀਡੀਓ / ਗਾਇਕ ਸਰਦੂਲ ਸਿਕੰਦਰ ਬਾਰੇ ਵੱਡੀ ਖਬਰ

ਗਾਇਕ ਸਰਦੂਲ ਸਿਕੰਦਰ ਬਾਰੇ ਵੱਡੀ ਖਬਰ

ਵੱਡੀ ਖਬਰ ਆ ਰਹੀ ਹੈ ਸੂਫੀ ਸੰਗੀਤ ਜਗਤ ਤੋਂ ਜਾਣਕਾਰੀ ਅਨੁਸਾਰ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਵੱਡਾ ਘਾਟਾ ਲੱਗਾ ਹੈ। ਸੂਤਰਾਂ ਮੁਤਾਬਕ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਦੇ ਹਾਂਤ ਹੋ ਗਿਆ ਹੈ। ਉਹ ਠੀਕ ਨਹੀ ਚੱਲ ਰਹੇ ਸੀ ਤੇ ਫੌਰਟਿਸ ਵਿੱਚ ਦਾ ਖਲ ਸੀ। ਸਰਦੂਲ ਸਿਕੰਦਰ 60 ਸਾਲਾਂ ਦੇ ਸੀ। ਕਰੋਨਾ ਕਾਰਨ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਵਿੱਚ ਭਰਤੀ ਕੀਤਾ ਗਿਆ ਸੀ। ਸਰਦੂਲ ਸਿਕੰਦਰ ਨੇ ਸਾਲ 1980 ਵਿੱਚ ਟੀਵੀ ਤੇ ਰੇਡੀਓ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ ‘ਰੋਡਵੇਜ਼ ਦੀ ਲਾਰੀ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਸਰਦੂਲ ਦਾ ਜਨਮ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖੇੜੀ ਨੌਧ ਸਿੰਘ ਵਿੱਚ ਹੋਇਆ ਸੀ ਤੇ ਉਹ ਸੰਗੀਤ ਦੇ ਪਟਿਆਲੇ ਘਰਾਨਾ ਨਾਲ ਸਬੰਧਤ ਸੀ। ਉਨ੍ਹਾਂ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਸੀ ਜਿਨ੍ਹਾਂ ਵਿੱਚੋਂ ‘ਜੱਗਾ ਡਾਕੂ’ ਵੀ ਵਰਗੀ ਮਸ਼ਹੂਰ ਫਿਲਮ ਵੀ ਸ਼ਾਮਲ ਹੈ। ਸਰਦੂਲ ਸਿਕੰਦਰ ਦਾ ਵਿਆਹ ਪੰਜਾਬੀ ਗਾਇਕਾ ਅਮਰ ਨੂਰੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੇਟੇ ਹਨ। ਦੱਸ ਦਈਏ ਕਿ ਉਹ ਆਪਣੀ ਸ਼ੁਰੂਆਤੀ ਐਲਬਮ, “ਰੋਡਵੇਜ਼ ਦੀ ਲਾਰੀ” ਨਾਲ ਸ਼ੁਰੂ 1980 ਵਿੱਚ ਰੇਡੀਓ ਅਤੇ ਟੈਲੀਵਿਜ਼ਨ ਤੇ ਪਹਿਲੇ ਪਹਿਲ ਦ੍ਰਿਸ਼ ਤੇ ਆਇਆ ਸੀ। ਸਰਦੁਲ ਸਕੰਦਰ ਦਾ ਪਹਿਲਾ ਨਾਮ ਸਰਦੁਲ ਸਿੰਘ ਸਰਦੁਲ ਸੀ,ਇਹ ਤਿੰਨ ਭਰਾ ਗਮਦੁਰ ਸਿੰਘ ਗਮਦੁਰ ਤੇਂ ਭਰਭੂਰ ਸਿੰਘ ਭਰਭੂਰ ਲਗ ਭਗ 1976,77 ਵਿੱਚ ਧਾਰਮਿਕ ਪੋ੍ਗਰਾਮ ਕਰਦੇ ਹੁੰਦੇ ਸੀ!ਖਾਸ ਤੌਰ ਪਰ ਫਤਿਹ ਗੜ ਸਾਹਿਬ ਜੋੜ ਮੇਲੇ ਤੇ ਇੰਮਾਂ ਨੂੰ ਸੁਣਨ ਵਾਲਿਆਂ ਦਾ ਭਾਰੀ ਇਕਠ ਹੁੰਦਾ ਸੀ!ਉਪਰੋ ਤਕ ਜਾਣਕਾਰੀ ਅਵਤਾਰ ਸਿੰਘ ਚਾਂਨੇਂ,ਵਲੋ ਦਿਤੀ ਗਈ! ਪੰਜਾਬ ਦੇ ਰਵਾਇਤੀ ਪਹਿਰਾਵੇ ਚਾਦਰ-ਕੁੜਤੇ ਅਤੇ ਸ਼ਮਲੇ ਵਾਲੀ ਪੱਗ ਨਾਲ ਉਸਦੀਆਂ ਪੇਸ਼ਕਾਰੀਆਂ ਦਰਸ਼ਕਾਂ ਵਲੋਂ ਖੂਬ ਪਸੰਦ ਕੀਤੀਆਂ ਜਾਂਦੀਆਂ ਹਨ।।

About admin

error: Content is protected !!