Home / ਹੋਰ ਖਬਰਾਂ / ਕੈਪਟਨ ਸਰਕਾਰ ਵੱਲੋਂ ਇਹ ਜਾਰੀ

ਕੈਪਟਨ ਸਰਕਾਰ ਵੱਲੋਂ ਇਹ ਜਾਰੀ

ਪੰਜਾਬ ਵਿੱਚ ਕਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਰੋਜ਼ਾਨਾ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਹੁਣ ਪੰਜਾਬ ਵਿੱਚ ਚੌਕਸੀ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਨੇ ਹੁਣ ਪੂਰੇ ਪੰਜਾਬ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਨਾਈਟ ਕਰ ਫ਼ਊ ਲਾਉਣ ਦੇ ਹੁਕਮ ਜਾਰੀ ਕੀਤੇ ਹਨ , ਜੋ ਕਿ ਪਹਿਲਾਂ 12 ਜ਼ਿਲ੍ਹਿਆਂ ਵਿਚ ਲੱਗਦਾ ਸੀ। ਜਾਣਕਾਰੀ ਅਨੁਸਾਰ ਇਸ ਦੌਰਾਨ ਅੰਤਿਮ ਸਸ ਕਾਰ ,ਵਿਆਹ ਸਮਾਗਮਾਂ ‘ਚ ਅੰਦਰ 50 ਅਤੇ ਬਾਹਰ 100 ਲੋਕਾਂ ਦੇ ਇਕੱਠ ਨੂੰ ਇਜਾਜ਼ਤ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਨੇ 30 ਅਪ੍ਰੈਲ ਤੱਕ ਰਾਜਨੀਤਿਕ ਇਕੱਠਾਂ ‘ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਕਿਹਾ ਕਿ ਸਿਆਸੀ ਨੇਤਾਵਾਂ ਸਮੇਤ ਉਲੰ ਘਣਾ ਕਰਨ ਵਾਲਿਆਂ ‘ਤੇ ਡੀਐਮਏ ਐਕਟ ਤਹਿਤ ਕਾਰ ਵਾਈ ਕੀਤੀ ਜਾਵੇਗੀ।। ਇਸ ਦੇ ਨਾਲ ਹੀ ਸਕੂਲਾਂ ਅਤੇ ਵਿਦਿਅਕ ਸੰਸਥਾਵਾਂ ਨੂੰ 30 ਅਪ੍ਰੈਲ ਤੱਕ ਮੁਕੰਮਲ ਬੰਦ ਰੱਖਿਆ ਜਾਵੇਗਾ। ਹਾਲਾਂਕਿ, ਮਾਲ ‘ਚ 200 ਲੋਕਾਂ ਨੂੰ ਦਾਖਲ ਹੋਣ ਦੀ ਮਨਜੂਰੀ ਦਿੱਤੀ ਗਈ ਹੈ। ਇਸ ਦਾ ਮਤਲਬ ਇਹ ਹੋਵੇਗਾ ਕਿ ਕਿਸੇ ਵੀ ਸਮੇਂ 20 ਦੁਕਾਨਾਂ ਵਾਲੇ ਮਾਲ ਵਿੱਚ 200 ਲੋਕਾਂ ਨੂੰ ਆਗਿਆ ਦਿੱਤੀ ਜਾਏਗੀ। ਸਰਕਾਰੀ ਦਫ਼ਤਰਾਂ ਵਿਚ ਸਾਰੇ ਕਰਮਚਾਰੀਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫਿਕਰ ਵਾਲੀ ਗੱਲ ਹੈ ਕਿ ਪੰਜਾਬ ‘ਚ 85 ਫ਼ੀਸਦ ਨੇ UK Strain ਦੇ ਕੇਸ ਹਨ, ਜੋ ਕਿ ਬਹੁਤ ਜ਼ਿਆਦਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਰੋਨਾ ਦੇ ਵਾਧੇ ਨੂੰ ਰੁਕਣ ਲਈ ਵੱਡੇ ਕਦਮ ਚੁੱਕਣ ਦੇ ਸਿਵਾਏ ਹੋਰ ਕੋਈ ਹੱਲ ਨਹੀਂ ਹੈ, ਹਾਲਾਂਕਿ ਪਿਛਲੇ ਕੁਝ ਦਿਨਾਂ ਵਿਚ ਪਾਬੰਦੀਆਂ ਕਾਰਨ ਸਕਾਰਾਤਮਕ ਮਾਮਲਿਆਂ ਦੀ ਗਿਣਤੀ ਕੁਝ ਦਿਨਾਂ ਵਿੱਚ ਸਥਿਰ ਹੋਈ ਸੀ।। ਓਧਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਲਾਕਡਾਊਨ ਨਹੀਂ ਲੱਗੇਗਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਕਾਰਨ ਮੋਹਾਲੀ ‘ਚ ਕੇਸ ਵਧੇ ਹਨ। ਉਨ੍ਹਾਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਇੱਕਠ ਕਰਕੇ ਲੋਕਾਂ ਨਾਲ ਚੰਗਾ ਨਹੀ ਕਰ ਰਹੀਆਂ ਹਨ।।।।

About admin

error: Content is protected !!