Home / ਸਿੱਖੀ / ਕੀ ਸੱਚਮੁੱਚ ਚ ਭੂਤ ਹੁੰਦੇ ਹਨ ਜਾਣੋ

ਕੀ ਸੱਚਮੁੱਚ ਚ ਭੂਤ ਹੁੰਦੇ ਹਨ ਜਾਣੋ

ਕੀ ਭੂਤ – ਪ੍ਰੇਤ ਹੁੰਦੇ ਹਨ ਜਾਂ ਨਹੀਂ ਗੁਰਬਾਣੀ ਅਨੁਸਾਰ ਜਾਣੋ ਸੱਚ. ਪਦਅਰਥ: ਗੁਰਿ = ਗੁਰੂ ਨੇ। ਤਾਪੁ = ਦੁੱਖ = ਕਲੇਸ਼। ਵਾਜੇ = ਵੱਜ ਪਏ। ਅਨਹਦ = ਇਕ-ਰਸ, ਬਿਨਾ ਵਜਾਏ। ਤੂਰੇ = ਵਾਜੇ। ਕਲਿਆਣ = ਸੁਖ। ਪ੍ਰਭਿ = ਪ੍ਰਭੂ ਨੇ। ਕਰਿ = ਕਰ ਕੇ।੧। ਬੇਦਨ = ਪੀੜ। ਸਤਿਗੁਰਿ = ਸਤਿਗੁਰੂ ਨੇ। ਸਭਿ = ਸਾਰੇ। ਸਰਸੇ = ਸ = ਰਸ, ਰਸ ਸਹਿਤ, ਆਨੰਦ = ਭਰਪੂਰ। ਧਿਆਈ = ਧਿਆਇ, ਸਿਮਰ ਕੇ।ਰਹਾਉ। ਮੰਗਹਿ = ਮੰਗਦੇ ਹਨ। ਲੇਵਹਿ = ਹਾਸਲ ਕਰਦੇ ਹਨ। ਪ੍ਰਭ = ਹੇ ਪ੍ਰਭੂ! ਦੇਵਹਿ = ਤੂੰ ਦੇਂਦਾ ਹੈਂ। ਪ੍ਰਭਿ = ਪ੍ਰਭੂ ਨੇ। ਸੁਭਾਖਿਆ = ਉਚਾਰਿਆ ਹੈ।* ਅਰਥ: ਪੂਰੇ ਗੁਰੂ ਨੇ (ਹਰਿ-ਨਾਮ ਦੀ ਦਵਾਈ ਦੇ ਕੇ ਜਿਸ ਮਨੁੱਖ ਦੇ ਅੰਦਰੋਂ) ਤਾਪ ਦੂਰ ਕਰ ਦਿੱਤਾ, (ਉਸ ਦੇ ਅੰਦਰ ਆਤਮਕ ਆਨੰਦ ਦੇ, ਮਾਨੋ) ਇਕ-ਰਸ ਵਾਜੇ ਵੱਜਣ ਲੱਗ ਪਏ। ਪ੍ਰਭੂ ਨੇ ਸਾਰੇ ਸੁਖ ਆਨੰਦ ਬਖ਼ਸ਼ ਦਿੱਤੇ। ਉਸ ਨੇ ਕਿਰਪਾ ਕਰ ਕੇ ਆਪ ਹੀ ਇਹ ਸੁਖ ਬਖ਼ਸ਼ ਦਿੱਤੇ ॥੧॥ ਹੇ ਭਾਈ! (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ। ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ ॥ ਰਹਾਉ ॥ ਹੇ ਪ੍ਰਭੂ! (ਤੇਰੇ ਦਰ ਤੋਂ ਤੇਰੇ ਸੰਤ ਜਨ) ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ। ਤੂੰ ਆਪਣੇ ਸੰਤਾਂ ਨੂੰ (ਆਪ ਸਭ ਕੁਝ) ਦੇਂਦਾ ਹੈਂ। (ਹੇ ਭਾਈ! ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ (ਕਿਸੇ ਦੇਵੀ ਆਦਿਕ ਨੇ ਨਹੀਂ) ਦਾਸ ਨਾਨਕ ਜੀ! (ਆਖੋ-) ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ ॥੨॥੬॥੭੦॥

About admin

error: Content is protected !!