Home / ਵੀਡੀਓ / ਕਿਸਾਨਾਂ ਵੀਰਾਂ ਨੇ ਇਸ ਤਰਾਂ ਮਨਾਇਆ ਇੱਕ ਕਿਸਾਨ ਦਾ ਜਨਮ ਦਿਨ

ਕਿਸਾਨਾਂ ਵੀਰਾਂ ਨੇ ਇਸ ਤਰਾਂ ਮਨਾਇਆ ਇੱਕ ਕਿਸਾਨ ਦਾ ਜਨਮ ਦਿਨ

ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਧਰਨੇ ਕੀਤੇ ਜਾ ਰਹੇ ਹਨ। ਇਸ ਅੰਦੋਲਨ ਦੇ ਚੱਲਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਜਿਥੇ ਟੋਲ ਪਲਾਜ਼ਾ ,ਰੇਲਵੇ ਲਾਇਨ ਅਤੇ ਪੈਟਰੋਲ ਪੰਪ ਤੇ ਧਰਨੇ ਦਿੱਤੇ ਜਾ ਰਹੇ ਹਨ।ਉੱਥੇ ਹੀ ਇਸ ਦਾ ਸਿੱਧਾ ਅਸਰ ਕੇਂਦਰ ਤੇ ਪੈ ਰਿਹਾ ਕਈ ਉਤਪਾਦਨਾਂ ਦੇ ਉਪਰ ਪੈ ਰਿਹਾ ਹੈ। ਕਿਉਂਕਿ ਰੇਲ ਆਵਾਜਾਈ ਰੁਕੀ ਹੋਣ ਕਾਰਨ ਪੰਜਾਬ ਦੇ ਵਿੱਚ ਮਾਲ ਗੱਡੀਆਂ ਨਹੀਂ ਆ ਰਹੀਆਂ। ਜਿਸ ਕਾਰਨ ਵੱਡੇ-ਵੱਡੇ ਘਰਾਣਿਆਂ ਦੇ ਕੰਮ ਬੰਦ ਪਏ ਹਨ। ਦੱਸ ਦਈਏ ਕਿ ਇਸ ਅੰਦੋਲਨ ਦੇ ਚੱਲਦੇ ਹੋਏ ਹੀ ਇਕ ਕਿਸਾਨ ਦਾ ਜਨਮ ਦਿਨ ਮਨਾਇਆ ਗਿਆ। ਰੂਪਨਗਰ ਵਿਖੇ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਇਹ ਰੇਲ ਰੋਕੋ ਅੰਦੋਲਨ ਚਲਾਏ ਜਾ ਰਹੇ ਹਨ। ਕਿਸਾਨਾਂ ਨੇ ਸਰਕਾਰ ਨੂੰ ਇਹ ਐਲਾਨ ਕੀਤਾ ਹੈ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ, ਉਦੋਂ ਤੱਕ ਉਹ ਆਪਣੀ ਖੁਸ਼ੀ ਅਤੇ ਗ਼ਮੀ ਦੇ ਸਾਰੇ ਪ੍ਰੋਗਰਾਮ ਰੇਲ ਦੀ ਪਟੜੀ ਤੇ ਹੀ ਮਨਾਉਦੇ ਰਹਿਣਗੇ। ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਨਹੀ ਲੈਂਦੀ ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਸੰਘਰਸ਼ ਵਿੱਚ ਆਸ-ਪਾਸ ਦੇ ਪਿੰਡਾਂ ਦੇ ਬੁਹਤ ਸਾਰੇ ਸਰਪੰਚ ਵੀ ਮੌਜੂਦ ਸਨ। ਅੱਜ ਇਸ ਰੇਲ ਦੀ ਪਟੜੀ ਤੇ ਸੰਘਰਸ਼ ਦੇ ਮੌਕੇ ਸਵਰਨ ਸਿੰਘ ਬੋਬੀ ਨਾਮ ਦੇ ਨੌਜਵਾਨ ਕਿਸਾਨ ,ਜੋ ਕਿ ਪਿੰਡ ਬਹਾਦਰਪੁਰ ਦਾ ਸਰਪੰਚ ਵੀ ਹੈ, ਉਸ ਦਾ ਜਨਮ ਦਿਨ ਮਨਾਇਆ ਗਿਆ। ਰੇਲ ਦੀ ਪਟੜੀ ਤੇ ਹੀ ਟੇਕ ਵੀ ਕੱਟਿਆ ਗਿਆ। ਨਾਲ ਹੀ ਸਭ ਕਿਸਾਨਾਂ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਏ ਗਏ। ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ ਗਿਆ। ਦੱਸ ਦਈਏ ਕਿ ਪੰਜਾਬ ਚ ਇਸ ਸਮੇਂ ਥਾ ਥਾ ਧਰਨੇ ਲੱਗ ਰਹੇ ਹਨ ਜਿਸ ਵਿਚ ਹਰ ਵਰਗ ਦਾ ਵਿਅਕਤੀ ਆਪਣਾ ਬਣਦਾ ਸਹਿਯੋਗ ਪਾ ਰਿਹਾ ਹੈ।

About admin

error: Content is protected !!