Home / ਵੀਡੀਓ / ਇਹ ਕਿਸਾਨ ਵੱਡੇ ਆਗੂ ਨਹੀ ਰਹੇ

ਇਹ ਕਿਸਾਨ ਵੱਡੇ ਆਗੂ ਨਹੀ ਰਹੇ

ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਾਤਾਰ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਪੂਰੇ ਹੋ ਗਏ ਹਨ । ਉਹ ਇਕ ਪ੍ਰੋਗਰਾਮ ਵਿਚ ਸ਼ਮੂਲੀਅਤ ਕਰ ਰਹੇ ਸਨ ਕਿ ਅਚਨਚੇਤ ਸਿਹਤ ਖਰਾਬ ਹੋ ਗਈ। ਉਹਨਾਂ ਨੁੰ ਤੁਰੰਤ ਹੌਸਪੀਟਲ ਲਿਜਾਇਆ ਗਿਆ ਪਰ ਉਥੇ ਜਾਣ ਸਾਰ ਹੀ ਉਹ ਪੂਰੇ ਹੋ ਗਏ । ਉਹਨਾਂ ਦੀ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਦਿੱਲੀ ਦੇ ਬਾਰਡਰਾਂ ’ਤੇ ਚਲ ਰਹੇ ਕਿਸਾਨ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਮੋਰਚੇ ਦੀ ਮੈਂਬਰ ਹੈ। ਦੱਸ ਦਈਏ ਕਿ ਮੁਲਾਜ਼ਮ ਲਹਿਰ ਦੇ ਮੋਢੀ ਆਗੂ, ਹੇਠਾ ਪੱਧਰ ਲੋਕਾਂ ਅਤੇ ਮੁਲਾਜ਼ਮਾਂ ਦੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਡੀ.ਟੀ.ਐਫ ਦੇ ਬਾਨੀ ਪ੍ਰਧਾਨ ਸਾਥੀ ਦਾਤਾਰ ਸਿੰਘ ਦੇ ਅਚਾ ਨਕ ਅਕਾ ਲ ਚਲਾਣੇ ਉਪਰ ਵੱਖ-ਵੱਖ ਮੁਲਾਜ਼ਮ, ਕਿਸਾਨ ਅਤੇ ਮਜ਼ਦੂਰ ਯੂਨੀਅਨਾਂ ਵੱਲੋਂ ਡੂੰਘੇ ਦੁ ਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਡੀ.ਐਫ.ਐਫ ਦੇ ਸੂਬਾਈ ਆਗੂ ਸੁਖਚੈਨ ਸਿੰਘ ਬੱਧਨ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂਆਂ ਵੱਲੋਂ ਦੋ ਮਿੰਟ ਦਾ ਮੌਨ ਰੱਖ ਕੇ ਸਾਥੀ ਦਾਤਾਰ ਸਿੰਘ ਨੂੰ ਸ਼ਰਧਾਂਜਲੀ ਲੀਆਂ ਭੇਂਟ ਕੀਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ, ਮਜ਼ਦੂਰਾਂ ਕਿਸਾਨਾਂ ਦੇ ਹੱਕਾਂ ਲਈ ਖੜੇ ਘੋਲ਼ ਵਿੱਚ ਸਾਥੀ ਦਾਤਾਰ ਸਿੰਘ ਵੱਲੋਂ ਪਾਏ ਗਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਕੰਵਰਦੀਪ ਸਿੰਘ ਕੇ.ਡੀ, ਬਲਜੀਤ ਸਿੰਘ ਟਿੱਬਾ, ਸੁਖਦੇਵ ਸਿੰਘ ਬੂਲਪੁਰ, ਅਜੇ ਕੁਮਾਰ ,ਅਸ਼ਵਨੀ ਕੁਮਾਰ, ਜਗਜੀਤ ਸਿੰਘ ਬੂਲਪੁਰ, ਕੁਲਦੀਪ ਠਾਕੁਰ,ਅਜੇ ਗੁਪਤਾ, ਸਰਬਜੀਤ ਸਿੰਘ ਆਦਿ ਹਾਜ਼ਰ ਸਨ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਥੇਦਾਰ ਪਰਮਜੀਤ ਸਿੰਘ ਖਾਲਸਾ, ਸੁਖਪ੍ਰੀਤ ਸਿੰਘ ਪੱਸਣ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਨਿਰਮਲ ਸਿੰਘ ਸ਼ੇਰ ਪੁਰ, ਮਾਸਟਰ ਕੇਡਰ ਯੂਨੀਅਨ ਦੇ ਆਗੂ ਨਰੇਸ਼ ਕੋਹਲੀ,ਸੀ.ਪੀ.ਆਈ ਦੇ ਆਗੂ ਮਾਸਟਰ ਚਰਨ ਸਿੰਘ , ਕਾਮਰੇਡ ਰਜਿੰਦਰ ਸਿੰਘ ਰਾਣਾ ,ਕੀ . ਐੱਸ.ਯੂ ਦੇ ਪ੍ਰਧਾਨ ਸੁਖਦੇਵ ਸਿੰਘ ਟਿੱਬਾ ਆਦਿ ਨੇ ਸਾਥੀ ਦਾਤਾਰ ਸਿੰਘ ਦੇ ਚਲੇ ਜਾਣ ਉੱਪਰ ਦੁਖ ਦਾ ਪ੍ਰਗਟਾਵਾ ਕੀਤਾ ਹੈ।।

About admin

error: Content is protected !!