Home / ਵੀਡੀਓ / ਇਸ ਵੱਡੇ ਦੇਸ਼ ਤੋਂ ਆਈ ਵੱਡੀ ਅਪਡੇਟ

ਇਸ ਵੱਡੇ ਦੇਸ਼ ਤੋਂ ਆਈ ਵੱਡੀ ਅਪਡੇਟ

ਗਲੋਬਲ ਪੱਧਰ ‘ਤੇ ਜਾਰੀ ਕਰੋਨਾ ਦੇ ਪ੍ਰਭਾਵ ਵਿਚ ਇਜ਼ਰਾਈਲ ਅਤੇ ਆਸਟ੍ਰੇਲੀਆ ਤੋਂ ਚੰਗੀ ਖ਼ਬਰ ਆਈ ਹੈ। ਇਜ਼ਰਾਈਲ ਨੇ ਖੁੱਲ੍ਹੇ ਖੇਤਰਾਂ ਵਿਚ ਮਾਸਕ ਪਾਉਣ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ। ਉੱਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਘੋਸ਼ਣਾ ਕੀਤੀ ਹੈ ਕਿ ਉਹਨਾਂ ਦਾ ਦੇਸ਼ ਲੱਗਭਗ ਕਰੋਨਾ ਮੁਕਤ ਹੋ ਗਿਆ ਹੈ। ਇਜ਼ਰਾਈਲ ਵਿਚ ਖੁੱਲ੍ਹੇ ਸਕੂਲ-ਕਾਲਜ ਇਜ਼ਰਾਈਲ ਵਿਚ ਸਾਰੇ ਸਕੂਲ-ਕਾਲਜ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ ਹਨ। ਇੱਥੇ ਵਿਆਪਕ ਪੱਧਰ ‘ਤੇ ਵੈਕਸੀਨ ਮੁਹਿੰਮ ਚਲਾਉਣ ਦੇ ਬਾਅਦ ਰਾਹਤ ਮਿਲੀ ਹੈ। ਇਜ਼ਰਾਈਲ ਨੇ ਇਹ ਵੀ ਕਿਹਾ ਹੈ ਕਿ ਉਹ ਮਈ ਤੋਂ ਸੈਲਾਨੀਆਂ ਲਈ ਦੇਸ਼ ਨੂੰ ਖੋਲ੍ਹ ਦੇਵੇਗਾ। ਇਨਡੋਰ ਜਨਤਕ ਸਥਾਨਾਂ ‘ਤੇ ਮਾਸਕ ਲਗਾਉਣਾ ਪਵੇਗਾ। ਇੱਥੇ ਹੁਣ ਸਿਰਫ 200 ਕਰੋਨਾ ਵਿਅਕਤੀ ਰਹਿ ਗਏ ਹਨ। ਆਸਟ੍ਰੇਲੀਆਈ ਪੀ.ਐੱਮ. ਨੇ ਦੇਸ਼ ਦੇ ਕਰੋਨਾ ਮੁਕਤ ਹੋਣ ਦੀ ਕੀਤੀ ਘੋਸ਼ਣਾ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਐਤਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਲੱਗਭਗ ਕੋਰੋਨਾ ਮੁਕਤ ਹੋ ਗਿਆ ਹੈ। ਇਸ ਦੇ ਬਾਵਜੂਦ ਅਸੀਂ ਆਪਣੇ ਬਾਰਡਰਾਂ ਨੂੰ ਖੋਲ੍ਹਣ ਵਿਚ ਜਲਦਬਾਜ਼ੀ ਨਹੀਂ ਕਰਾਂਗੇ।ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਨੇ ਮਾਰਚ 2020 ਵਿਚ ਆਪਣੀਆਂ ਸਰਹੱਦਾਂ ਨੂੰ ਸਾਰੇ ਗੈਰ ਨਾਗਰਿਕਾਂ ਅਤੇ ਗੈਰ ਵਸਨੀਕਾਂ ਲਈ ਬੰਦ ਕਰ ਦਿੱਤਾ ਸੀ ਅਤੇ ਹਾਲ ਹੀ ਦੇ ਮਹੀਨਿਆਂ ਵਿਚ ਸਿਰਫ ਸੀਮਤ ਅੰਤਰਰਾਸ਼ਟਰੀ ਆਮਦ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਮੌਰੀਸਨ ਮੁਤਾਬਕ ਸਰਹੱਦੀ ਬੰਦ, ਸਨੈਪ ਤਾਲਾਬੰਦੀ, ਤੇਜ਼ ਸੰਪਰਕ ਟਰੈਕਿੰਗ ਅਤੇ ਸਿਹਤ ਉਪਾਵਾਂ ਦੀ ਉੱਚ ਕਮਿਊਨਿਟੀ ਦੀ ਪਾਲਣਾ ਨੇ ਆਸਟ੍ਰੇਲੀਆ ਨੂੰ ਇਸ ਨੂੰ ਰੋਕਣ ਵਿਚ ਵਿਸ਼ਵ ਦੇ ਸਭ ਤੋਂ ਸਫਲ ਦੇਸ਼ਾਂ ਵਿਚ ਸ਼ਾਮਲ ਕੀਤਾ ਹੈ। ਇਹਨਾਂ ਉਪਾਵਾਂ ਨੇ ਕਰੋਨਾ ਦੇ ਕੇਸਾਂ ਨੂੰ 29,500 ਤੋਂ ਘੱਟ ਤੱਕ ਸੀਮਤ ਕਰ ਦਿੱਤਾ ਹੈ। ਬਾਕੀ ਦੇਸ਼ਾਂ ਦੀ ਸਥਿਤੀ—-ਪਾਕਿਸਤਾਨ ਵਿਚ ਐਤਵਾਰ ਨੂੰ ਰਿਕਾਰਡ 6 ਹਜ਼ਾਰ ਤੋਂ ਵੱਧ ਨਵੇਂ ਕੇਸ ਮਿਲੇ। ਬ੍ਰਾਜ਼ੀਲ ਵਿਚ ਰੋਜ਼ 3 ਹਜ਼ਾਰ ਦੇ ਕਰੀਬ ਅੰਕੜਾ ਚੱਲ ਰਿਹਾ ਹੈ। ਐਤਵਾਰ ਨੂੰ ਵੀ 2929 ਵਿਅਕਤੀਆਂ ਦੀ ਜਿੰਦਗੀ ਗਈ। ਚੀਨ ਵਿਚ ਰੋਜ਼ਾਨਾ 15 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉੱਧਰ ਰੂਸ ਵਿਚ ਪਿਛਲੇ 24 ਘੰਟਿਆਂ ਵਿਚ 5632 ਨਵੇਂ ਮਾਮਲੇ ਸਾਹਮਣੇ ਆਏ ਹਨ।।

About admin

error: Content is protected !!