Home / ਸਿੱਖੀ / ਇਸ ਬਾਈ ਦਾ ਅੰਦੋਲਨ ਲਈ ਵੱਡਾ ਐਲਾਨ

ਇਸ ਬਾਈ ਦਾ ਅੰਦੋਲਨ ਲਈ ਵੱਡਾ ਐਲਾਨ

ਦੇਸ਼ ਦੇ ਕਿਸਾਨਾ ਦਾ ਖੇਤੀ ਕਾਨੂੰਨਾ ਕਾਰਨ ਸੰਘਰਸ਼ ਲਗਾਤਾਰ ਜਾਰੀ ਹੈ ਅਤੇ ਕਿਸਾਨ ਆਪਣੀਆ ਮੰਗਾ ਮਨਵਾਉਣ ਵਾਸਤੇ ਦਿੱਲੀ ਦੀਆ ਸਰਹੱਦਾ ਤੇ ਡਟੇ ਹੋਏ ਹਨ ਕਿਸਾਨਾ ਦੇ ਇਸ ਅੰਦੋਲਨ ਵਿੱਚ ਬਹੁਤ ਸਾਰੇ ਲੋਕਾ ਨੇ ਆਪਣੇ ਵੱਖੋ ਵੱਖ ਢੰਗ ਨਾਲ ਕਿਸਾਨਾ ਦਾ ਸਾਥ ਦਿੱਤਾ ਹੈ ਜਿਹਨਾ ਵਿੱਚੋਂ ਇਕ ਹਨ ਰਾਮ ਸਿੰਘ ਰਾਣਾ ਜਿਹਨਾ ਦਾ ਕਿ ਦਿੱਲੀ ਮੂਰਥਲ ਹਾਈਵੇਅ ਤੇ ਗੋਲਡਨ ਹੱਟ ਨਾਮ ਦਾ ਰੈਸਟੋਰੈਟ ਅਤੇ ਹੋਟਲ ਮੌਜੂਦ ਹੈ ਜਿਸ ਨੂੰ ਕਿ ਉਹਨਾਂ ਦੁਆਰਾਂ ਜਦ ਤੋ ਅੰਦੋਲਨ ਸ਼ੁਰੂ ਹੋਇਆਂ ਹੈ ਤਦ ਤੋ ਹੀ ਕਿਸਾਨਾ ਵਾਸਤੇ ਪੂਰੀ ਤਰਾ ਖੋਲਿਆਂ ਗਿਆ ਹੋਇਆਂ ਹੈ। ਜਿੱਥੇ ਕਿ ਵਿਸਾਖੀ ਮੌਕੇ ਰਾਮ ਸਿੰਘ ਰਾਣਾ ਵੱਲੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ ਜਿਸ ਦੇ ਚੱਲਦਿਆਂ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋ ਵੀ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਆਖਿਆਂ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਰਾਮ ਸਿੰਘ ਰਾਣਾ ਕਿਸਾਨਾ ਦੇ ਨਾਲ ਖੜੇ ਹਨ ਉਹਨਾਂ ਆਖਿਆਂ ਕਿ ਜਦੋ ਕਿਸਾਨ ਦਿੱਲੀ ਅੰਦੋਲਨ ਵਾਸਤੇ ਪੁੱਜੇ ਸਨ ਉਦੋਂ ਹੀ ਰਾਮ ਸਿੰਘ ਰਾਣਾ ਵੱਲੋ ਸਟੇਜ ਤੋ ਅਨਾਊਸ ਕਰ ਦਿੱਤਾ ਗਿਆ ਸੀ ਕਿ ਉਹਨਾਂ ਦਾ ਹੋਟਲ ਕਿਸਾਨਾ ਲਈ ਹਮੇਸ਼ਾ ਖੁੱਲਾ ਹੈ ਅਤੇ ਕਿਸਾਨ ਜਦੋ ਮਰਜੀ ਉੱਥੇ ਆ ਕੇ ਰਹਿ ਸਕਦੇ ਹਨ ਉਹਨਾਂ ਆਖਿਆ ਕਿ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਪ੍ਰਮਾਤਮਾ ਅੱਗੇ ਇਹੋ ਅਰਦਾਸ ਕੀਤੀ ਗਈ ਕਿ ਕਿਸਾਨਾ ਦੇ ਮੋਰਚਾ ਫਤਿਹ ਹੋਵੇ ਜਿਸ ਤੋ ਸਾਬਿਤ ਹੁੰਦਾ ਹੈ ਕਿ ਰਾਮ ਸਿੰਘ ਰਾਣਾ ਕਿਸ ਕਦਰ ਕਿਸਾਨੀ ਅੰਦੋਲਨ ਨੂੰ ਸਮਰਪਿਤ ਹਨ ਉਹਨਾਂ ਆਖਿਆਂ ਕਿ ਇਸ ਅੰਦੋਲਨ ਦਾ ਜਦੋ ਇਤਿਹਾਸ ਲਿਖਿਆਂ ਜਾਵੇਗਾ ਤਾ ਉਸ ਵਿੱਚ ਰਾਮ ਸਿੰਘ ਰਾਣਾ ਮੁੱਖ ਪਾਤਰ ਵੱਜੋ ਸ਼ਾਮਿਲ ਹੋਣਗੇ।। ਇਸ ਮੌਕੇ ਗੱਲਬਾਤ ਕਰਦਿਆ ਹੋਇਆਂ ਰਾਮ ਸਿੰਘ ਰਾਣਾ ਨੇ ਆਖਿਆਂ ਕਿ ਕਿਸਾਨਾ ਦੇ ਅੰਦੋਲਨ ਨੂੰ ਚੱਲਦਿਆਂ 5 ਮਹੀਨੇ ਹੋਣ ਵਾਲੇ ਹਨ ਅਜਿਹੇ ਵਿੱਚ ਹੁਣ ਪਿੱਛੇ ਨਹੀ ਹਟਿਆ ਜਾ ਸਕਦਾ ਹੈ ਸੋ ਮੇਰੀ ਕਿਸਾਨ ਭਰਾਵਾ ਨੂੰ ਅਪੀਲ ਹੈ ਕਿ ਉਹ ਜ਼ਿਆਦਾ ਤੋ ਜ਼ਿਆਦਾ ਗਿਣਤੀ ਚ ਇਕੱਠੇ ਹੋ ਕੇ ਇੱਥੇ ਪੁੱਜਣ ਕਿਉਂਕਿ ਕਿਸਾਨਾ ਦੀ ਗਿਣਤੀ ਜਿੰਨੀ ਜ਼ਿਆਦਾ ਹੋਵੇਗੀ ਸਰਕਾਰ ਤੇ ਦਬਾਅ ਵੀ ਉਨ੍ਹਾ ਹੀ ਜ਼ਿਆਦਾ ਬਣਾਇਆ ਜਾ ਸਕੇਗਾ ਉਹਨਾਂ ਆਖਿਆਂ ਕਿ ਉਹ ਕਿਸਾਨਾ ਨੂੰ ਕਿਸੇ ਵੀ ਚੀਜ ਦੀ ਕਮੀ ਮਹਿਸੂਸ ਨਹੀ ਹੋਣ ਦੇਣਗੇ ਉਹਨਾਂ ਦੱਸਿਆ ਕਿ ਉਹ ਕਿਸਾਨਾ ਲਈ ਪ੍ਰਬੰਧ ਕਰਨ ਵਾਸਤੇ ਆਪਣੀ ਤਿੰਨ ਕਿਲੇ ਜਮੀਨ ਵੇਚ ਚੁੱਕੇ ਹਨ ਅਤੇ ਲੋੜ ਪਈ ਤਾ ਉਹ ਖੁਦ ਵੀ ਵਿਕਣ ਵਾਸਤੇ ਤਿਆਰ ਹਨ ਪਰ ਕਿਸਾਨਾ ਲਈ ਉਹ ਹਮੇਸ਼ਾ ਸਾਥ ਰਹਿਣਗੇ।।

About admin

error: Content is protected !!