Home / ਵੀਡੀਓ / ਇਨ੍ਹਾਂ 9 ਅਜਾਦ ਕੌਂਸ਼ਲਰਾ ਬਾਰੇ ਵੱਡੀ ਖਬਰ

ਇਨ੍ਹਾਂ 9 ਅਜਾਦ ਕੌਂਸ਼ਲਰਾ ਬਾਰੇ ਵੱਡੀ ਖਬਰ

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਸ਼ਹਿਰੀ ਚੋਣਾਂ ਦੇ ਨਤੀਜੇ ਆ ਗਏ ਹਨ ਜਿਸ ਚ ਕਾਗਰਸ ਦੀ ਵੱਡੀ ਜਿੱਤ ਹੋਈ ਹੈ। ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਹੱਕ ਵਿਚ ਲੋਕਾਂ ਵੱਲੋਂ ਦਿੱਤੇ ਫਤਵੇ ਤੋਂ ਬਾਅਦ ਪਾਰਟੀ ਨਾਲ ਅਜਾਦ ਕੌਂਸਲਰ ਵੀ ਜੁੜਨ ਲੱਗੇ ਹਨ। ਅੱਜ ਇੱਥੇ ਮੋਗਾ ਨਗਰ ਨਿਗਮ ਨਾਲ ਸਬੰਧਤ 9, ਪਠਾਨਕੋਟ ਦਾ ਇਕ ਅਤੇ ਸੁਜਾਨਪੁਰ ਨਗਰ ਕੌਂਸਲ ਨਾਲ ਸਬੰਧਤ 2 ਅਜਾਦ ਕੌਂਸਲਰ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਹਾਜਰੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਸ੍ਰੀ ਸੁਨੀਲ ਜਾਖੜ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕੀਤਾ। ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਦੀਆਂ ਨੀਤੀਆਂ ਦਾ ਵੋਟ ਰਾਹੀਂ ਸਮਰੱਥਨ ਕੀਤਾ ਹੈ ਅਤੇ ਪਾਰਟੀ ਦੀਆਂ ਵਿਕਾਸ ਪੱਖੀ ਅਤੇ ਸੂਬੇ ਦੇ ਅਮਨ ਭਾਈਚਾਰੇ ਲਈ ਨੀਤੀਆਂ ਤੋਂ ਪ੍ਰਭਾ ਵਿਤ ਹੋ ਕੇ ਇਹ ਕੌਂਸਲਰ ਪਾਰਟੀ ਵਿਚ ਆਏ ਹਨ। ਦੱਸ ਦਈਏ ਕਿ ਇਸ ਮੌਕੇ ਮੋਗਾ ਨਗਰ ਨਿਗਮ ਦੇ ਜੋ ਕੌਂਸਲਰ ਕਾਂਗਰਸ ਵਿਚ ਸ਼ਾਮਿਲ ਹੋਏ ਹਨ ਉਨਾਂ ਦੇ ਨਾਂਅ ਨਿਮਨ ਅਨੁਸਾਰ ਹਨ: ਜਸਪ੍ਰੀਤ ਸਿੰਘ ਵਿੱਕੀ, ਗੁਰਪ੍ਰੀਤ ਸਿੰਘ ਸੱਚਦੇਵਾ, ਪ੍ਰਵੀਨ ਮੱਕੜ, ਬੂਟਾ ਸਿੰਘ, ਸੁਖਵਿੰਦਰ ਕੌਰ, ਰੀਮਾ ਸੂਦ, ਤੀਰਥ ਰਾਮ, ਪਾਇਲ, ਸੁਰਿੰਦਰ ਸਿੰਘ। ਇਸੇ ਤਰਾਂ ਪਠਾਨਕੋਟ ਜ਼ਿਲੇ ਨਾਲ ਸਬੰਧਤ ਸੁਜਾਨਪੁਰ ਨਗਰ ਕੌਂਸਲ ਦੇ ਜੋ ਕੌਂਸਲਰ ਕਾਂਗਰਸ ਵਿਚ ਸ਼ਾਮਿਲ ਹੋੋਏ ਹਨ ਉਨਾਂ ਦੇ ਨਾਂਅ ਹਨ: ਸੁਰਿੰਦਰ ਮਨਹਾਸ, ਤਰਸੇਮ ਮੱਕੜ। ਇਸ ਤੋਂ ਬਿਨਾਂ ਪਠਾਨਕੋਟ ਨਗਰ ਨਿਗਮ ਦੇ ਕੌਂਸਲਰ ਬਲਜੀਤ ਸਿੰਘ ਟਿੰਕੂ ਵੀ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਫੂਡ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸੂ, ਮੋਗਾ ਦੇ ਵਿਧਾਇਕ ਸ੍ਰੀ ਹਰਜੋਤ ਕਮਲ, ਪਠਾਨਕੋਟ ਦੇ ਜ਼ਿਲਾ ਪ੍ਰਧਾਨ ਸ੍ਰੀ ਸੰਜੀਵ ਬੈਂਸ ਵੀ ਹਾਜਰ ਸਨ। ਦੱਸ ਦਈਏ ਕਿ ਇਨ੍ਹਾਂ ਆਜ਼ਾਦ ਉਮੀਦਵਾਰਾਂ ਦੇ ਇਸ ਕਦਮ ਕਾਰਨ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਸਹੀ ਨਹੀ ਕੀਤਾ ਕਿਉਂਕਿ ਉਨ੍ਹਾਂ ਨੇ ਇਹ ਵੋਟਾਂ ਉਨ੍ਹਾਂ ਦੇ ਮੂੰਹ ਨੂੰ ਪਾਈ ਸਨ ਨਾ ਕਿ ਕਿਸੇ ਪਾਰਟੀ ਨੂੰ।। ਵੋਟਰਾਂ ਤੇ ਸ਼ੋਸ਼ਲ ਮੀਡੀਆ ਤੇ ਇਸ ਕਦਮ ਦਾ ਰੋਸ ਕੀਤਾ ਜਾ ਰਿਹਾ ਹੈ ਜਿਸ ਦੇ ਸਕਰੀਨਸ਼ੋਟ ਅਸੀ ਤੁਹਾਡੇ ਨਾਲ ਸ਼ਾਝੇ ਕਰ ਰਹੇ ਹਾਂ। ਪਾਠਕਾਂ ਨੂੰ ਬੇਨਤੀ ਹੈ ਕਿ ਤੁਸੀ ਵੀ ਆਪਣੇ ਚੱਜ ਦੇ ਵਿਚਾਰ ਜਰੂਰ ਦੇਣਾ ਜੀ।।

About admin

error: Content is protected !!